ਪਠਾਨਕੋਟ, 25 ਦਸੰਬਰ (ਸੰਧੂ)- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਮਨਾਉਣ ਲਈ ਭਾਰਤੀ ਜਨਤਾ ਪਾਰਟੀ ਉੱਤਰੀ ਮੰਡਲ ਪਠਾਨਕੋਟ ਵਲੋਂ ਪ੍ਰਧਾਨ ਨਿਪੁਨ ਗੁਪਤਾ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਯੋਗੇਸ਼ ਠਾਕੁਰ, ਸਾਬਕਾ ਮੇਅਰ ਅਨਿਲ ਵਾਸੂਦੇਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦੌਰਾਨ ਸਾਰਿਆਂ ਨੇ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਤੇ ਮੋਮਬਤੀਆਂ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਮੰਡਲ ਪ੍ਰਧਾਨ ਨਿਪੁਨ ਗੁਪਤਾ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ, ਯੋਗੇਸ਼ ਠਾਕੁਰ, ਸਾਬਕਾ ਮੇਅਰ ਅਨਿਲ ਵਾਸੂਦੇਵਾ ਨੇ ਸਾਂਝੇ ਤੌਰ 'ਤੇ ਅਟਲ ਬਿਹਾਰੀ ਵਾਜਪਾਈ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਅਰੁਣ ਮਹਾਜਨ, ਸ਼ਮਸ਼ੇਰ ਠਾਕੁਰ, ਰੋਹਿਤੋਸ਼ ਸ਼ਰਮਾ, ਕੁਮਾਰੀ ਮੀਨੂੰ, ਰੀਨਾ ਤੁਲੀ, ਜਨਰਲ ਸਕੱਤਰ ਪ੍ਰਵੀਨ ਕੁਮਾਰ, ਨਿਤਿਨ ਮਹਾਜਨ, ਸੀਨੀਅਰ ਮੀਤ ਪ੍ਰਧਾਨ ਵਿਜੇ ਸਿੰਘ, ਨਰੇਸ਼ ਕੁਮਾਰ, ਸੰਜੀਵ ਕੁਮਾਰ ਗੁਪਤਾ, ਭੰਵਰ ਸ਼ੀਲ, ਅਸ਼ੋਕ ਕੁਮਾਰ, ਲਵਨੀਸ਼ ਮਹਾਜਨ, ਸਾਹਿਲ, ਰਜਤ ਕੁਮਾਰ, ਲਵ ਮਹਾਜਨ, ਰਿਜੂ ਰਸਵਾਨ, ਯੋਗੇਸ਼ਵਰ, ਚੰਦਰ ਮੋਹਨ, ਭਰਤ ਸਿੰਘ, ਸ਼ਿਵਮ ਮਹਾਜਨ, ਰਾਜੀਵ ਮਹਿਤਾ, ਸ਼ਿਵਾਂਗ ਸ਼ੀਲ, ਨਿਤਿਸ਼ ਤੇ ਸੰਜੀਵ ਸਹੋਤਾ ਆਦਿ ਹਾਜ਼ਰ ਸਨ |