12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਮਨਰਾਜ ਸਿੰਘ ਨੇ ਰਾਸ਼ਟਰੀ ਪੱਧਰ 'ਤੇ ਜਿੱਤਿਆ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 27-12-2025
ਗੁਰਦਾਸਪੁਰ, 26 ਦਸੰਬਰ (ਚੱਕਰਾਜਾ)- ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਵਿਦਿਆਰਥੀ ਨੇ ਰਾਸ਼ਟਰੀ ਪੱਧਰ 'ਤੇ ਵਿਅਕਤੀਗਤ ਤੇ ਟੀਮ ਵਿਚੋਂ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ, ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀਂ 21 ਦਸੰਬਰ ਤੋਂ 25 ਦਸੰਬਰ ਤੱਕ ਅੰਡਰ 17 ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ) ਵਿਖੇ ਡਾਇਰੈਕਟੋਰੇਟ ਆਫ ਸਪੋਰਟਸ ਐਂਡ ਯੂਥ ਸਰਵਿਸਿਜ਼ ਮਹਾਰਾਸ਼ਟਰ ਵਲੋਂ ਕਰਵਾਈਆਂ 69ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਸਕੂਲ ਦੇ ਅੱਠਵੀਂ ਜਮਾਤ ਦੇ ਮਨਰਾਜ ਸਿੰਘ ਨੇ ਫੈਨਸਿੰਗ ਵਿਚੋਂ ਵਿਅਕਤੀਗਤ ਤੇ ਟੀਮ ਵਿਚੋਂ ਗੋਲਡ ਮੈਡਲ ਹਾਸਲ ਕੀਤਾ | ਉਨ੍ਹਾਂ ਕਿਹਾ ਕਿ ਇਹ ਜਿੱਤ ਖਿਡਾਰੀ ਤੇ ਕੋਚ ਦੀ ਕਠੋਰ ਮਿਹਨਤ, ਉੱਚ ਅਨੁਸ਼ਾਸਨ ਅਤੇ ਦਿ੍ੜ੍ਹ ਆਤਮ ਵਿਸ਼ਵਾਸ ਦਾ ਪ੍ਰਮਾਣ ਦਿੰਦਿਆਂ ਰਾਸ਼ਟਰੀ ਪੱਧਰ 'ਤੇ ਕਾਬਲੀਅਤ ਸਾਬਤ ਕੀਤੀ ਹੈ | ਸਕੂਲ ਦੇ ਚੇਅਰਪਰਸਨ ਦਿਲਜੀਤ ਕੌਰ ਨੇ ਵਿਦਿਆਰਥੀ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਤੇ ਅਕਾਦਮਿਕ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੇਰਿਤ ਕਰਦਾ ਹੈ | ਸਕੂਲ ਦੇ ਐਮ.ਡੀ. ਜੈਦੀਪ ਗਿੱਲ ਨੇ ਕਿਹਾ ਕਿ ਸੁਖਜਿੰਦਰ ਸਕੂਲ ਦਾ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਪਾਠਕ੍ਰਮ ਤੱਕ ਸੀਮਿਤ ਨਹੀਂ ਰੱਖਣਾ, ਸਗੋਂ ਉਨ੍ਹਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਲਈ ਤਿਆਰ ਕਰਨਾ ਹੈ, ਇਹ ਉਪਲਬਧੀ ਸਾਡੀ ਸਹੀ ਦਿਸ਼ਾ ਤੇ ਟੀਮ ਵਰਕ ਦਾ ਸਬੂਤ ਹੈ |
Ad Position 22
No active advertisement
ਪਿਛਲੀ ਖ਼ਬਰ ਭੈਣੀ ਮੀਆਂ ਖਾਂ ਵਿਖੇ ਪਹਿਲਾ ਸ਼ਹੀਦੀ ਸਮਾਗਮ ਕਰਵਾਇਆ ਅਗਲੀ ਖ਼ਬਰ ਗੁਰਦੁਆਰਾ ਸਾਹਿਬ ਪਹਿਲੀ ਪਾਤਿਸ਼ਾਹੀ ਨਾਨਕਸਰ ਠੱਕਰਵਾਲ ਵਿਖੇ ਨਗਰ ਕੀਰਤਨ ਸਜਾਇਆ <br/>
Ad Position 24