ਬਟਾਲਾ, 26 ਦਸੰਬਰ (ਸਤਿੰਦਰ ਸਿੰਘ)- ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਧਾਰਮਿਕ ਸਮਾਗਮ ਕੌਮੀ ਪੱਧਰ 'ਤੇ ਕਰਵਾਉਣਾ ਮੋਦੀ ਸਰਕਾਰ ਦਾ ਸ਼ਾਲਘਾਯੋਗ ਉਪਰਾਲਾ ਹੈ | ਉਨ੍ਹਾਂ ਦੱਸਿਆ ਕਿ ਵੀਰ ਬਾਲ ਦਿਵਸ ਨੂੰ ਸਮਰਪਿਤ ਇਹ ਧਾਰਮਿਕ ਸਮਾਗਮ ਹਰ ਸਾਲ 26 ਦਸੰਬਰ ਨੂੰ ਕੌਮੀ ਪੱਧਰ 'ਤੇ ਕਰਵਾਇਆ ਜਾਂਦਾ ਹੈ | ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਮੌਕੇ ਆਪਣੇ ਹਾਜ਼ਰੀ ਲਗਵਾਈ ਤੇ ਗੁਰੂ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਨੂੰ ਸਮਰਪਿਤ ਕੌਮੀ ਪੱਧਰ 'ਤੇ ਸਮਾਗਮ ਕਰਵਾਉਣੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੈ |