12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹਰਚੋਵਾਲ ਤੋਂ ਭਾਮੜੀ ਪੁਲ ਤੱਕ ਸੜਕ 'ਤੇ ਪਏ ਮੋਟੇ ਪੱਥਰ ਤੋਂ ਰਾਹਗੀਰ ਦੁਖੀ <br/>

Ad Position 21
No active advertisement
ਅਜੀਤ ਡੈਸਕ 27-12-2025
ਹਰਚੋਵਾਲ, 26 ਦਸੰਬਰ (ਢਿੱਲੋਂ, ਭਾਮ)-ਹਰਚੋਵਾਲ ਤੋਂ ਪੁਲ ਭਾਮੜੀ ਤੱਕ ਸੜਕ 'ਤੇ ਲਗਪਗ 6 ਮਹੀਨਿਆਂ ਤੋਂ ਮੋਟਾ ਪੱਥਰ ਪਾਇਆ ਹੋਇਆ ਹੈ, ਜਿਸ ਨਾਲ ਰੋਜ਼ ਆਉਣ-ਜਾਣ ਵਾਲੀਆਂ ਗੱਡੀਆਂ, ਸਕੂਲ ਬੱਸਾਂ ਅਤੇ ਹੋਰ ਰਾਹਗੀਰ ਵਹੀਕਲ ਵਾਲੇ ਡਾਢੇ ਪ੍ਰੇਸ਼ਾਨ ਹਨ | ਬੀਤੇ ਦਿਨੀਂ ਭਾਈ ਜਗਤਾਰ ਸਿੰਘ ਖਾਲਸਾ ਹਰਚੋਵਾਲ ਦੀ ਅਗਵਾਈ ਹੇਠ ਲੋਕਾਂ ਵਲੋਂ ਹਰਚੋਵਾਲ ਚੌਕ ਵਿਚ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਉਸ ਧਰਨੇ ਵਿਚ ਸੜਕ ਮਹਿਕਮੇ ਦੇ ਅਧਿਕਾਰੀਆਂ ਅਤੇ ਠੇਕੇਦਾਰ ਨੇ ਆ ਕੇ ਮੰਨਿਆ ਸੀ ਕਿ 10-15 ਦਿਨ ਤੱਕ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਵਾਅਦਾ ਕੀਤਾ ਗਿਆ ਸੀ | ਇਸ ਕਰ ਕੇ ਧਰਨਾ ਚੁੱਕ ਦਿੱਤਾ ਗਿਆ ਸੀ, ਪਰ ਹੁਣ ਇਹ ਕੰਮ ਉਥੇ ਹੀ ਰੁਕਿਆ ਪਿਆ ਹੈ | ਭਾਈ ਜਗਤਾਰ ਸਿੰਘ ਨੇ ਦੱਸਿਆ ਕਿ ਬਹੁਤ ਵਾਰੀ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ, ਪਰ ਇਸ ਸੜਕ 'ਤੇ ਪਏ ਮੋਟੇ ਪੱਥਰ ਦੇ ਉੱਪਰ ਅਜੇ ਤੱਕ ਲੁੱਕ ਨਹੀਂ ਪਾਈ ਗਈ, ਜਦੋਂ ਵੀ ਪੁੱਛਿਆ ਜਾਂਦਾ ਹੈ ਤਾਂ ਜਵਾਬ ਇਹੀ ਆਉਂਦਾ ਹੈ ਕਿ ਜਲਦੀ ਸੜਕ 'ਤੇ ਲੁੱਕ ਪਾ ਦਿੱਤੀ ਜਾਵੇਗੀ | ਉਨ੍ਹਾਂ ਸੜਕ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਇਸ ਸੜਕ ਉੱਤੇ ਲੁੱਕ ਨਾ ਪਾਈ ਗਈ ਤਾਂ ਹਰਚੋਵਾਲ ਚੌਂਕ ਵਿਚ ਪੱਕਾ ਜਾਮ ਲਾਇਆ ਜਾਵੇਗਾ, ਜਿਸ ਲਈ ਜ਼ਿੰਮੇਵਾਰ ਸੜਕ ਮਹਿਕਮੇ ਦੇ ਉੱਚ ਅਧਿਕਾਰੀ ਤੇ ਪੰਜਾਬ ਸਰਕਾਰ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਬਟਾਲਾ ਬਾਰ ਐਸੋਸੀਏਸ਼ਨ ਨੇ ਕ੍ਰਿਸਮਸ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਪੁਲਿਸ ਵਲੋਂ 14 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ <br/>
Ad Position 24