ਕਾਦੀਆਂ, 26 ਦਸੰਬਰ (ਹਰਦੀਪ ਸਿੰਘ ਸੰਧੂ)- ਮੰਦਿਰ ਸ਼੍ਰੀ ਭੈਰੋ ਨਾਥ ਮੇਨ ਬਾਜ਼ਾਰ ਕਾਦੀਆਂ ਵਲੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਬਦਾਮ, ਕਾਜੂ, ਕੇਸਰ ਵਾਲੇ ਦੁੱਧ ਦੇ ਲੰਗਰ ਦੀ ਸੇਵਾ ਲਖਵਿੰਦਰ ਯੂ.ਐੱਸ.ਏ. ਦੇ ਸਹਿਯੋਗ ਨਾਲ ਕੀਤੀ ਗਈ | ਇਸ ਮੌਕੇ ਭੈਰੋ ਮੰਦਿਰ ਦੇ ਉਪ ਪ੍ਰਧਾਨ ਅਮਿਤ ਭਾਟੀਆ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਕਮੇਟੀ ਵਲੋਂ ਅਰਦਾਸ ਕੀਤੀ ਗਈ | ਉਪਰੰਤ ਸ਼ਰਧਾ ਭਾਵਨਾ ਨਾਲ ਤਿਆਰ ਕੀਤਾ ਦੁੱਧ ਦਾ ਲੰਗਰ ਸੰਗਤਾਂ ਨੂੰ ਅਰਪਣ ਕੀਤਾ ਗਿਆ | ਇਸ ਮੌਕੇ ਵੀਰੂ ਸੇਠ ਨੇ ਆਪਣੇ ਪਰਿਵਾਰ ਸਮੇਤ ਲੰਗਰ ਦੀ ਸੇਵਾ ਕਰਨ ਦੀ ਭੂਮਿਕਾ ਨਿਭਾਈ | ਇਸ ਮੌਕੇ ਪ੍ਰਧਾਨ ਕੁਮਾਰ ਵਿੱਕੀ ਭਾਮੜੀ, ਰਜਿੰਦਰ ਕੁਮਾਰ ਭਾਟੀਆ ਸਰਪ੍ਰਸਤ, ਅਸ਼ੋਕ ਨਈਅਰ, ਬੀਕੇ ਟੇਲਰ, ਪੰਕਜ ਸਿੰਘ, ਹਰਸ਼ਿਦ ਬਲੱਗਨ (ਕੈਨੇਡਾ), ਰਾਹੁਲ ਮਹਿਰਾ, ਅਵਤਾਰ ਸਿੰਘ ਭਾਟੀਆ, ਸਵਰਨ ਸਿੰਘ, ਗਗਨ ਜੋਜਰਾ, ਅੰਕਿਤ ਸੇਠ, ਧਰਮਪ੍ਰੀਤ ਸਿੰਘ, ਅਮਿਤ ਸ਼ਰਮਾ, ਵਿਸ਼ਾਲ ਬਲੱਗਣ ਆਦਿ ਹਾਜ਼ਰ ਸਨ |