ਪਠਾਨਕੋਟ, 27 ਦਸੰਬਰ (ਸੰਧੂ)- ਡਲਹੌਜ਼ੀ ਰੋਡ ਮਾਰਕੀਟ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ | ਇਹ ਲੰਗਰ ਹਫ਼ਤਾ ਭਰ ਦੁਕਾਨਦਾਰਾਂ ਵਲੋਂ ਲਗਾਇਆ ਜਾਂਦਾ ਹੈ | ਪਠਾਨਕੋਟ ਵਪਾਰ ਮੰਡਲ, ਵਪਾਰ ਮੰਡਲ ਪਠਾਨਕੋਟ, ਲਾਇਨਜ਼ ਕਲੱਬ ਅਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਪਤਵੰਤੇ ਸੱਜਣਾਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ | ਵਿਸ਼ੇਸ਼ ਤੌਰ 'ਤੇ ਮੌਜੂਦ ਹਿੰਦੂ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਹਰ ਸਾਲ ਲੰਗਰ ਲਗਾਉਣ ਲਈ ਬਾਜ਼ਾਰ ਦੇ ਦੁਕਾਨਦਾਰਾਂ ਦੀ ਪ੍ਰਸੰਸਾ ਕੀਤੀ | ਐਲ.ਆਰ. ਸੋਢੀ ਨੇ ਲੰਗਰ ਵਿਚ ਸੇਵਾ ਕਰਨ ਆਏ ਪਤਵੰਤਿਆਂ ਤੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਤੀਸ਼ ਮਹਿੰਦਰੂ, ਐਲ.ਆਰ. ਸੋਢੀ, ਦੀਪੇਂਦਰ ਅਰੋੜਾ, ਮਨਿੰਦਰ ਸਿੰਘ ਲੱਕੀ, ਸੁਨੀਲ ਮਹਾਜਨ, ਅਨਿਲ ਮਹਾਜਨ, ਵਿਜੇ ਕੁਮਾਰ ਥਾਪਾ, ਰੋਮੀ ਵਡੇਹਰਾ, ਭਰਤ ਮਹਾਜਨ, ਡਾ: ਤਰਸੇਮ ਸਿੰਘ, ਰਾਜੇਸ਼ ਸ਼ਰਮਾ, ਨਰੇਸ਼ ਅਰੋੜਾ, ਅਤੁਲ ਨਈਅਰ, ਜੇ.ਡੀ.ਸ਼ਰਮਾ, ਅੰਕਲ ਵੇਦ ਪ੍ਰਕਾਸ਼, ਅਜੈ ਸੂਦ, ਸੀ.ਐਸ. ਲਾਇਲਪੁਰੀ, ਮਹਾਜਨ ਰਾਜਪਾਲ ਵਿਕੀ, ਮਹਾਜਨ ਰਾਜਪਾਲ, ਬੀ.ਮਲਹੋਤਰਾ, ਰਾਜੀਵ ਆਨੰਦ, ਰਾਜੀਵ ਮਹਾਜਨ, ਰਾਜੇਸ਼ ਸ਼ਰਮਾ, ਅਜੈ ਗੁਪਤਾ, ਕਰਨ ਕੁੰਦਰਾ, ਸੰਦੀਪ ਕੋਹਲੀ, ਰਣਵੀਰ ਸਿੰਘ, ਤੇਜਾ ਸਿੰਘ ਆਦਿ ਸ਼ਾਮਿਲ ਸਨ |