13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਿਨਾਂ ਨੰਬਰੀ ਟਿੱਪਰਾਂ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ, ਵਿਭਾਗ ਖਾਮੋਸ਼

Ad Position 21
No active advertisement
ਅਜੀਤ ਡੈਸਕ 28-12-2025
ਗੁਰਦਾਸਪੁਰ, 27 ਦਸੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਆਸ-ਪਾਸ ਅਤੇ ਖ਼ਾਸ ਕਰਕੇ ਦਿਹਾਤੀ ਖੇਤਰ ਅੰਦਰ ਬਿਨਾਂ ਨੰਬਰੀ ਟਿੱਪਰਾਂ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ | ਇਨ੍ਹਾਂ ਟਿੱਪਰਾਂ ਦੀ ਨਜਾਇਜ਼ ਮਾਈਨਿੰਗ ਲਈ ਜ਼ਿਆਦਾ ਵਰਤੋਂ ਰਾਤ ਸਮੇਂ ਕੀਤੀ ਜਾਂਦੀ ਹੈ | ਇਨ੍ਹਾਂ ਟਿੱਪਰਾਂ ਦੇ ਡਰਾਈਵਰ ਪ੍ਰਵਾਸੀ ਮਜ਼ਦੂਰ ਹਨ | ਇਸ ਸੰਬੰਧੀ ਅੱਡਾ ਗਾਜੀਕੋਟ ਦੇ ਦੁਕਾਨਦਾਰਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਟਿੱਪਰਾਂ ਦਿਨ ਵੇਲੇ ਅੱਡੇ ਵਿਚ ਖੜ੍ਹੀਆਂ ਰਹਿੰਦੀਆਂ ਹਨ ਅਤੇ ਕੋਈ ਦੁਕਾਨਦਾਰ ਇਨ੍ਹਾਂ ਦਾ ਵਿਰੋਧ ਕਰਦਾ ਹੈ ਤਾਂ ਅੱਗੋਂ ਉਹ ਸਹੀ ਜਵਾਬ ਦੇਣ ਦੀ ਬਜਾਏ ਲੜਾਈ ਝਗੜਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਹ ਟਿੱਪਰਾਂ ਸਿਰਫ਼ ਰਾਤ ਵੇਲੇ ਕੰਮ ਕਰਦੇ ਹਨ ਤੇ ਰਾਤ ਸਮੇਂ ਇਨ੍ਹਾਂ ਦੀ ਆਵਾਜਾਈ ਲੋਕਾਂ ਦਾ ਜੀਵਨ ਦੁੱਭਰ ਕਰਨ ਦੇ ਨਾਲ ਨਾਲ ਸੜਕਾਂ 'ਤੇ ਭਾਰੀ ਲੋਡ ਹੋਣ ਕਾਰਨ ਸੜਕਾਂ ਵੀ ਟੁੱਟ ਰਹੀਆਂ ਹਨ ਪਰ ਇਸ ਪਾਸੇ ਗੁਰਦਾਸਪੁਰ ਮਾਈਨਿੰਗ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਲੋਕਾਂ ਦਾ ਮਹਿਕਮੇ ਪ੍ਰਤੀ ਰੋਸ ਹੈ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦਰਿਆ ਬਿਆਸ ਵਿਚ ਉਹ ਲੋਕ ਮਾਈਨਿੰਗ ਕਰਵਾ ਰਹੇ ਹਨ, ਜਿਨ੍ਹਾਂ ਦਾ ਜ਼ਮੀਨ ਨਾਲ ਕੋਈ ਵਾਸਤਾ ਨਹੀਂ ਹੈ | ਜਦੋਂ ਕਿ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਦਰਿਆ ਵਿਚ ਲੱਗਦੀਆਂ ਹਨ, ਉਨ੍ਹਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਦਿਹਾਤੀ ਖੇਤਰ ਅੰਦਰ ਦਰਿਆ ਬਿਆਸ ਤੇ ਪਿੰਡਾਂ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਜਿਸ ਨਾਲ ਸਰਕਾਰ ਦਾ ਨੁਕਸਾਨ ਹੋਣ ਤੋਂ ਬਚ ਸਕੇ |
Ad Position 22
No active advertisement
ਪਿਛਲੀ ਖ਼ਬਰ 'ਸਿੱਖੀ ਸੇਵਾ ਮਿਸ਼ਨ ਯੂ.ਕੇ'. ਵਲੋਂ ਲਗਾਏ ਗਏ ਅੱਖਾਂ ਦੇ ਕੈਂਪ ਦੌਰਾਨ 120 ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੰੂ ਸਮਰਪਿਤ ਪਿੰਡ ਕਟਾਰੂਚੱਕ ਤੋਂ ਗੁਰਦੁਆਰਾ ਬਾਰਠ ਸਾਹਿਬ ਤੱਕ ਪੈਦਲ ਯਾਤਰਾ ਕੱਢੀ
Ad Position 24