14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਿੰਡ-ਪਿੰਡ ਵਰਕਰਾਂ ਨਾਲ ਮੀਟਿਗਾਂ ਕਰਾਂਗੇ : ਰਮਨਦੀਪ ਸਿੰਘ ਸੰਧੂ

Ad Position 21
No active advertisement
ਅਜੀਤ ਡੈਸਕ 28-12-2025
ਬਟਾਲਾ, 27 ਦਸੰਬਰ (ਸਤਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਿੰਡ-ਪਿੰਡ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ | ਇਸ ਸੰਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤਹਿਤ ਪਿੰਡ-ਪਿੰਡ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾਂ 'ਚ ਪਾਰਟੀ ਵਰਕਰਾਂ ਨੂੰ ਲਾਮਬੱਧ ਕਰਦੇ ਸ਼ੋ੍ਰਮਣੀ ਅਕਾਲੀ ਦਲ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਕੜੇ ਹੋਣ ਲਈ ਲੋਕਾਂ ਨਾਲ ਰਾਬਤਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਵੀ ਸ਼ੋ੍ਰਮਣੀ ਅਕਾਲੀ ਦਲ ਨੇ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਪਾਰਟੀ ਚੜ੍ਹਦੀ ਕਲਾ ਵੱਲ ਵੱਧ ਰਹੀ ਹੈ | ਇਸ ਮੌਕੇ ਸਰਵਣ ਸਿੰਘ ਤਤਲਾ ਸਰਕਲ ਪ੍ਰਧਾਨ, ਤਰਲੋਚਨ ਸਿੰਘ ਸਤਕੋਹਾ ਸਰਕਲ ਪ੍ਰਧਾਨ, ਮੇਜਰ ਸਿੰਘ ਮੂਲਿਆਂਵਾਲ, ਕੁਲਦੀਪ ਸਿੰਘ ਪੇਰੋਸ਼ਾਹ, ਬਿਕਰਮ ਸਿੰਘ ਸਾ. ਸਰਪੰਚ ਨਵਾਂ ਪਿੰਡ, ਪਾਲ ਸਿੰਘ ਕਲੇਰ ਖੁਰਦ, ਮਨਜੀਤ ਸਿੰਘ ਸਾ. ਸਰਪੰਚ ਸੁਚੇਤਗੜ੍ਹ, ਸਕੱਤਰ ਸਿੰਘ ਸੀਨੀਅਰ ਆਗੂ ਕਲੇਰ, ਸੁਖਵਿੰਦਰ ਸਿੰਘ ਸਾ. ਸਰਪੰਚ, ਬਲਬੀਰ ਸਿੰਘ ਸਾ. ਸਰਪੰਚ, ਪ੍ਰੇਮ ਸਿੰਘ ਸਰਪੰਚ ਡੁਡੀਪੁਰ, ਸੁਖਜਿੰਦਰ ਸਿੰਘ ਰੰਧਾਵਾ ਸਾ. ਸਰਪੰਚ, ਤਰਸੇਮ ਸਿੰਘ ਸਾ. ਸਰਪੰਚ ਚੌਧਰਪੁਰ, ਡਾ. ਗੁਰਬਚਨ ਸਿੰਘ ਬਿਧੀਪੁਰ ਸੀਨੀਅਰ ਆਗੂ, ਗਗਨਦੀਪ ਸਿੰਘ ਯੂਥ ਆਗੂ, ਸਿੰਦਰ ਜੌਹਲ ਯੂਥ ਆਗੂ, ਵਾਰਸ ਮਸੀਹ ਨੰਬਰਦਾਰ, ਚਰਨਜੀਤ ਸਿੰਘ ਨੰਬਰਦਾਰ, ਜਗਜੀਤ ਸਿੰਘ ਜੱਗੀ ਸਤਕੋਹਾ, ਬਾਪੂ ਅਜੀਤ ਸਿੰਘ ਸਤਕੋਹਾ, ਸੰਤੋਖ ਸਿੰਘ ਸਾ. ਸਰਪੰਚ, ਗੁਰਜਿੰਦਰ ਸਿੰਘ ਜੌਹਲ, ਬਾਪੂ ਦਰਸ਼ਨ ਕਲੇਰ ਖੁਰਦ, ਰਣਜੋਧ ਸਿੰਘ ਕਲੇਰ, ਉਂਕਾਰ ਸਿੰਘ ਯੂਥ ਆਗੂ, ਸੂਬੇਦਾਰ ਕੇਵਲ ਸਿੰਘ, ਦਲਜੀਤ ਸਿੰਘ ਕਲੇਰ ਕਲਾਂ, ਜਸਵੰਤ ਸਿੰਘ ਖਾਨ ਪਿਆਰਾ, ਦਲਬੀਰ ਸਿੰਘ ਸਾ. ਸਰਪੰਚ, ਤਰਸੇਮ ਸਿੰਘ ਬਜੀਦਚੱਕ, ਬਲਜੀਤ ਸਿੰਘ ਬਹਿਬਲਚੱਕ, ਪ੍ਰਧਾਨ ਕਿਸਾਨ ਵਿੰਗ, ਬਾਬਾ ਹਰਜਿੰਦਰ ਸਿੰਘ ਉਪਲ, ਜੰਗ ਸਿੰਘ ਅਰਜਨਪੁਰ, ਰਣਜੀਤ ਸਿੰਘ ਸਾ. ਸਰਪੰਚ, ਜਥੇਦਾਰ ਮੇਹਰ ਸਿੰਘ, ਹਰਭਾਲ ਸਿੰਘ ਵਿਰਕ, ਨੰਬਰਦਾਰ ਗਿਆਨ ਚੰਦ, ਬਨਧੀਰ ਸਿੰਘ ਚੌਧਰਪੁਰ, ਬਲਕਾਰ ਸਿੰਘ ਜੌਹਲ, ਪਿ੍ਸੰੀਪਲ ਪੂਰਨ ਸਾਧ, ਸੰਦੀਪ ਸਿੰਘ ਰਜ਼ਾਦਾ, ਜਸਵੰਤ ਸਿੰਘ ਸਾ. ਸਰਪੰਚ ਤਲਵੰਡੀ ਝੁੰਗਲਾਂ, ਰਸਬੀਰ ਸਿੰਘ ਸਾ. ਸਰਪੰਚ, ਜਸਪਾਲ ਸਿੰਘ ਨਵਾਂ ਪਿੰਡ ਤਾਰਾਗੜ੍ਹ, ਅਮਰਬੀਰ ਸਿੰਘ ਯੂਥ ਆਗੂ, ਅਵਤਾਰ ਸਿੰਘ ਜੌਹਲ, ਤਰਸੇਮ ਸਿੰਘ ਸਾ. ਸਰਪੰਚ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਬੀਤੇ ਤਿੰਨ ਦਿਨਾਂ ਦੌਰਾਨ ਚੱਲੀ ਤੀਸਰੀ ਜਗ੍ਹਾ 'ਤੇ ਗੋਲੀ
Ad Position 24