ਧਿਆਨਪੁਰ, 27 ਦਸੰਬਰ (ਕੁਲਦੀਪ ਸਿੰਘ ਸੋਨੂੰ)-ਹਰ ਇਕ ਵਰਗ ਦਾ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਦਿਲ ਤੋਂ ਕੰਮ ਕਰਨ ਕਰ ਕੇ ਲੰਮੇ ਸਮੇਂ ਤੋਂ ਲੋਕ ਰੰਧਾਵਾ ਪਰਿਵਾਰ ਨਾਲ ਦਿਲ ਤੋਂ ਜੁੜੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਡੇਰਾ ਬਾਬਾ ਨਾਨਕ ਦੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਰਪੰਚ ਕੋਮਲਦੀਪ ਸਿੰਘ ਰੰਧਾਵਾ ਬੰਬ ਨੰਬਰਦਾਰ ਨੇ ਕੀਤਾ | ਉਨ੍ਹਾਂ ਕਿਹਾ ਕਿ ਆਪਣੇ ਦਾਦੇ ਸਰਗਵਾਸੀ ਸ: ਸੰਤੋਖ ਸਿੰਘ ਰੰਧਾਵਾ ਅਤੇ ਸਾ. ਮੁੱਖ ਮੰਤਰੀ ਅਤੇ ਮੌਜ਼ੂਦਾ ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਵਾਂਗੂ ਸ: ਉਦੇਵੀਰ ਸਿੰਘ ਰੰਧਾਵਾ ਆਪਣੇ ਵਰਕਰਾਂ ਦਾ ਸਾਥ ਦੇਣ ਲਈ ਚੱਟਾਨ-ਵਾਂਗ ਖੜੇ ਹੋ ਜਾਂਦੇ ਹਨ, ਜਿੱਥੇ ਵੀ ਵਰਕਰਾਂ ਨੂੰ ਰੰਧਾਵਾ ਪਰਿਵਾਰ ਦੀ ਲੋੜ ਪੈਂਦੀ ਹੈ, ਉਹ ਝੱਟ ਹੀ ਵਰਕਰਾਂ ਦੀ ਸਾਰ ਲੈਣ ਵਾਸਤੇ ਪਹੁੰਚ ਜਾਂਦੇ ਹਨ, ਜਿਸ ਕਰ ਕੇ ਲੋਕ ਉਨ੍ਹਾਂ ਨੂੰ ਆਪਣਾ ਸਮਝ ਕੇ ਬਹੁਤ ਜ਼ਿਆਦਾ ਪਿਆਰ ਦੇ ਰਹੇ | ਸ: ਕੋਮਲਦੀਪ ਸਿੰਘ ਬੰਬ ਰੰਧਾਵਾ ਨੇ ਕਿਹਾ ਹਰ ਇਕ ਵਰਗ ਦੇ ਲੋਕ ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਸ: ਉਦੇਵੀਰ ਸਿੰਘ ਰੰਧਾਵਾ ਅਤੇ ਸਮੁੱਚੇ ਰੰਧਾਵਾ ਪਰਿਵਾਰ ਤੇ ਇਸ ਕਰ ਕੇ ਮਿਹਰਬਾਨ ਹਨ, ਕਿਉਂਕਿ ਰੰਧਾਵਾ ਪਰਿਵਾਰ ਨੇ ਆਪਣੇ ਵਰਕਰਾਂ ਨੂੰ ਕਦੇ ਵੀ ਪਿੱਠ ਨਹੀਂ ਦਿਖਾਈ | ਉਨ੍ਹਾਂ ਕਿਹਾ ਕਿ ਇਸੇ ਕਰ ਕੇ ਹੀ 2027 ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਰਿਕਾਰਡਤੋੜ ਜਿੱਤ ਪ੍ਰਾਪਤ ਕਰੇਗੀ ਅਤੇ ਪੰਜਾਬ ਦੇ ਵਿਚ ਕਾਂਗਰਸ ਸ਼ਾਨ ਨਾਲ ਸਰਕਾਰ ਬਣਾਏਗੀ |