ਬਟਾਲਾ, 27 ਦਸੰਬਰ (ਸਤਿੰਦਰ ਸਿੰਘ)-ਪ ੀ.ਏ.ਯੂ. ਨਿਰਦੇਸ਼ਕ ਪਸਾਰ ਸਿੱਖਿਆ ਅਤੇ ਫ਼ਲ ਵਿਗਿਆਨ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਾਸਪੁਰ ਵਲੋਂ ਪਿੰਡ ਠੀਕਰੀਵਾਲ 'ਚ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਸਰਵਪ੍ਰੀਆ ਸਿੰਘ (ਜ਼ਿਲ੍ਹਾ ਪਸਾਰ ਮਾਹਿਰ, ਫ਼ਲ ਵਿਗਿਆਨ) ਨੇ ਬਾਗਾਂ ਦੀ ਸਿਧਾਈ ਅਤੇ ਕਾਂਟ-ਛਾਂਟ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦਾ ਮੁੱਖ ਉਦੇਸ਼ ਫ਼ਲਦਾਰ ਬੂਟਿਆਂ ਨੂੰ ਇਕ ਚੰਗਾ ਢਾਂਚਾ ਪ੍ਰਦਾਨ ਕਰਨ ਦੇ ਨਾਲ-ਨਾਲ ਫ਼ਸੀਆਂ, ਬਿਮਾਰ ਤੇ ਬੇਢੰਗੀਆਂ ਟਾਹਣੀਆਂ ਨੂੰ ਕੱਟਣਾ ਹੈ | ਸਦਾਬਹਾਰ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ 15 ਜਨਵਰੀ ਤੋਂ 15 ਫ਼ਰਵਰੀ ਤੱਕ ਕਰ ਦੇਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਨੂੰ ਕਾਂਟ-ਛਾਂਟ ਦੀ ਵਿਧੀ ਬਾਰੇ ਲਾਈਵ ਪ੍ਰਦਰਸ਼ਨੀ ਰਾਹੀਂ ਚਾਨਣਾ ਪਾਇਆ | ਡਾ. ਨਵਦੀਪ ਸਿੰਘ ਬਾਗਵਾਨੀ ਵਿਕਾਸ ਅਫ਼ਸਰ ਨੇ ਬਾਗਵਾਨੀ ਵਿਚ ਚੱਲ ਰਹੀਆਂ ਸਕੀਮਾਂ ਬਾਰੇ ਕਿਸਾਨ ਵੀਰਾਂ ਨੂੰ ਜਾਗਰੂਕ ਕਰਵਾਇਆ | ਕੈਂਪ 'ਚ 25 ਤੋਂ ਵੱਧ ਕਿਸਾਨ ਵੀਰਾਂ ਨੇ ਭਾਗ ਲਿਆ | ਅਖੀਰ 'ਚ ਸ: ਹਰਜਿੰਦਰ ਸਿੰਘ ਨੇ ਆਏ ਹੋਏ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ |