ਧਾਰਕਲਾਂ, 28 ਦਸੰਬਰ (ਨਰੇਸ਼ ਪਠਾਨੀਆ)- ਤਹਿਸੀਲ ਧਾਰਕਲਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸੁਰਜੀਤ ਸਿੰਘ ਦਰੰਗਖੱਡ ਨੇ ਦੱਸਿਆ ਕਿ ਧਾਰਕਲਾਂ ਦੇ ਕਿਸਾਨਾਂ ਦੀ 27550 ਏਕੜ ਜ਼ਮੀਨ ਜਿਸ ਨੰੂ ਜੰਗਲਾਤ ਵਿਭਾਗ ਦੇ ਨਾਮ ਧੱਕੇਸ਼ਾਹੀ, ਗੈਰ-ਕਾਨੰੂਨੀ ਢੰਗ ਨਾਲ ਕਰ ਦਿੱਤਾ ਗਿਆ ਹੈ ਜਿਸ ਖਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਧਾਰਕਲਾਂ ਨੇ ਲਗਾਤਾਰ ਮੋਰਚੇ ਲਗਾ ਕੇ ਵਿਰੋਧ ਕੀਤਾ ਹੈ ਤੇ ਉਪਰਾਲੇ ਵਜੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੁਆਰਾ ਰੋਕ ਲਗਾ ਦਿੱਤੀ ਗਈ ਹੈ | ਕਿਸਾਨ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ ਤਹਿਸੀਲ ਧਾਰਕਲਾਂ ਦੇ ਲੋਕ ਹੁਣ ਪਹਿਲੇ ਦੀ ਤਰ੍ਹਾਂ ਆਪਣੀਆਂ ਜ਼ਮੀਨਾਂ 'ਤੇ ਕੰਮ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਨੰੂ ਇਸ ਸੰਬੰਧੀ ਜੇਕਰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਕਿਸਾਨ ਸੰਘਰਸ਼ ਕਮੇਟੀ ਧਾਰਕਲਾਂ ਦੀ ਮਦਦ ਲੈ ਸਕਦੇ ਹਨ |