ਤਾਰਾਗੜ੍ਹ, 28 ਦਸੰਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਪੁਰਾਣਾ ਵਿਖੇ ਬਾਬਾ ਸੰਖਾਲ ਨਾਥ ਦੇ ਅਸਥਾਨ 'ਤੇ ਸੈਣੀ 'ਸੂਜੀ' ਗੋਤ' ਵਲੋਂ ਲੰਗਰ ਲਗਾਇਆ ਗਿਆ | ਮੰਦਿਰ ਕਮੇਟੀ ਦੇ ਪ੍ਰਧਾਨ ਮਾਸਟਰ ਕੁਲਦੀਪ ਰਾਜ ਸੈਣੀ ਨੇ ਦੱਸਿਆ ਕਿ ਇਹ ਲੰਗਰ ਹਰ ਸਾਲ ਦਸੰਬਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਸੈਣੀ 'ਸੂਜੀ' ਗੋਤ ਵਲੋਂ ਲਗਾਇਆ ਜਾਂਦਾ ਹੈ | ਪਿੰਡ ਵਾਸੀ ਫ਼ੌਜੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸਨਿਚਰਵਾਰ ਰਾਤ ਬਾਬਾ ਜੀ ਦੇ ਅਸਥਾਨ 'ਤੇ ਮਾਤਾ ਜੀ ਦਾ ਜਗਰਾਤਾ ਕਰਵਾਇਆ ਗਿਆ ਤੇ ਐਤਵਾਰ ਸਵੇਰੇ ਪਿੰਡ ਵਾਸੀਆਂ ਵਲੋਂ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਗਈ | ਸਤਿਸੰਗ ਦੀ ਸਮਾਪਤੀ ਤੋਂ ਬਾਅਦ ਆਈਆਂ ਹੋਈਆਂ ਸੰਗਤਾਂ ਤੇ ਇਲਾਕਾ ਨਿਵਾਸੀਆਂ ਨੂੰ ਪ੍ਰਸ਼ਾਦ ਤੇ ਲੰਗਰ ਵਰਤਾਇਆ ਗਿਆ | ਇਸ ਮੌਕੇ ਕਮੇਟੀ ਪ੍ਰਧਾਨ ਮਾਸਟਰ ਕੁਲਦੀਪ ਰਾਜ ਸੈਣੀ, ਪਿੰਡ ਦੀ ਸਰਪੰਚ ਰੋਜ਼ੀ ਸੈਣੀ, ਰਾਜੇਸ਼ ਕੁਮਾਰ ਕੁੱਦਾ, ਜੋਗੀ ਕੁਲਦੀਪ ਨਾਥ, ਮੰਦਿਰ ਕਮੇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੂਰੀ ਸ਼ਰਧਾ ਨਾਲ ਬਾਬਾ ਜੀ ਦੇ ਲੰਗਰ ਵਿਚ ਸਹਿਯੋਗ ਦਿੱਤਾ |