ਊਧਨਵਾਲ, 30 ਦਸੰਬਰ (ਪਰਗਟ ਸਿੰਘ)-ਉੱਘੇ ਸਮਾਜ ਸੇਵੀ ਅਤੇ ਹੋਟਲ ਕਿੰਗ ਵਜੋਂ ਜਾਣੇ ਜਾਂਦੇ ਅਮਰਬੀਰ ਸਿੰਘ ਯੂਐਸਏ, ਹਰਸ਼ਰਨ ਸਿੰਘ ਯੂਐਸਏ ਦੇ ਹੋਣਹਾਰ ਫਰਜ਼ੰਦ ਜ਼ੋਰਾਵਰ ਸਿੰਘ ਘੁਮਾਣ ਦੀ ਮੰਗੇਤਰ ਤਨੀਸ਼ਾ ਕੌਰ ਬੈਂਸ ਨੇ ਆਪਣੇ ਦਾਦਾ ਸਹੁਰਾ ਸਵ: ਸ: ਹਰਭਜਨ ਸਿੰਘ ਘੁਮਾਣ, ਜੋ ਕਿ ਧੰਦੋਈ ਸਕੂਲ ਵਿਚ ਅਧਿਆਪਕ ਵਜੋਂ ਸੇਵਾ ਨਿਭਾਉਂਦੇ ਰਹੇ ਹਨ ਅਤੇ ਦਾਦੀ ਜੀ ਸਰਦਾਰਨੀ ਮਨਜੀਤ ਕੌਰ ਘੁਮਾਣ ਦੇ ਨਾਂਅ ਹੇਠ ਚਲਦੀ ਵਿਦਿਆਦਾਨ ਸੰਸਥਾ ਹੇਠ ਸੀਨੀਅਰ ਸੈਕੰਡਰੀ ਸਕੂਲ ਧੰਦੋਈ ਦੀਆਂ 10 ਲੜਕੀਆਂ ਨੂੰ ਉਚ ਵਿਦਿਆ ਹਾਸਲ ਕਰਵਾਉਣ ਲਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ, ਦਾ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਆਖਿਆ ਕਿ ਘੁਮਾਣ ਭਰਾਵਾਂ ਵਲੋਂ ਖੇਡਾਂ ਅਤੇ ਸਿੱਖਿਆ ਨੂੰ ਉਚਾ ਚੁੱਕਣ ਲਈ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜੋ ਪੜਾਈ ਨਹੀਂ ਕਰ ਸਕਦੀਆਂ ਦਾ ਆਸਰਾ ਬਣ ਕੇ ਉਨ੍ਹਾਂ ਨੂੰ ਉਚੇਰੀ ਵਿੱਦਿਆ ਹਾਸਲ ਕਰਵਾ ਰਹੇ ਹਨ, ਜੋ ਕਿ ਬੜੇ ਮਾਣ ਵਾਲੀ ਗੱਲ ਹੈ | ਸਕੂਲ ਪਹੁੰਚਣ 'ਤੇ ਤਨੀਸ਼ਾ ਕੌਰ ਬੈਂਸ ਅਤੇ ਉਨ੍ਹਾਂ ਦੇ ਮਾਤਾ-ਪਿਤਾ ਰਾਜਵਿੰਦਰ ਸਿੰਘ ਬੈਂਸ, ਮਾਤਾ ਤਜਿੰਦਰ ਕੌਰ ਬੈਂਸ ਅਤੇ ਭਰਾ ਕਰਨ ਜੈ ਸਿੰਘ ਬੈਂਸ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਤਨੀਸ਼ਾ ਕੌਰ ਬੈਂਸ ਨੇ ਕਿਹਾ ਕਿ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੇ ਸਹੁਰਾ ਪਰਿਵਾਰ ਜਿਥੇ 10 ਹੋਣਹਾਰ ਪੜਨ ਵਾਲੀਆਂ ਲੜਕੀਆਂ ਅਤੇ ਖੇਡਾਂ ਵਾਲੇ ਬੱਚਿਆਂ ਨੂੰ ਡੇਢ ਲੱਖ ਦੇ ਟਰੈਕ ਸੂਟ ਤੇ ਬੂਟ ਵੰਡ ਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਫ਼ਖ਼ਰ ਮਹਿਸੂਸ ਕਰਵਾਇਆ | ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਅਤੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ, ਲੈਕਚਰਾਰ ਪ੍ਰੇਮਪਾਲ ਸਿੰਘ, ਲੈਕਚਰਾਰ ਅਸ਼ੋਕ ਕੁਮਾਰ, ਸਾਬਕਾ ਚੇਅਰਮੈਨ ਹਰਪਾਲ ਸਿੰਘ ਹਰਪੁਰਾ, ਅਮਰਜੀਤ ਸਿੰਘ ਮੁਰਾਦਪੁਰ, ਸੂਬਾ ਸਿੰਘ ਖਹਿਰਾ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ |