ਫ਼ਿਰੋਜਪੁਰ, 1 ਜੂਨ (ਸੁਖਵਿੰਦਰ ਸਿੰਘ)-ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਕੀਰਤਨ ਦਰਬਾਰ ਅਤੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ | ਜਿਸ ਵਿਚ ਖ਼ਾਲਸਾ ਮਿਸ਼ਨ ਅਕੈਡਮੀ ਗੁਰੂਹਰਸਹਾਏ, ਦਸਮੇਸ਼ ਪਬਲਿਕ ਸਕੂਲ, ਸੈਂਟ ਫ਼ਰੀਦ ਸਕੂਲ, ਮਾਲਵਾ ਖ਼ਾਲਸਾ ਸਕੂਲ ਆਦਿ ਸਕੂਲਾਂ ਨੇ ਭਾਗ ਲਿਆ | ਤਕਰੀਬਨ 45 ਦੇ ਕਰੀਬ ਬੱਚਿਆਂ ਨੇ ਧਾਰਮਿਕ ਇਮਤਿਹਾਨ ਵਿਚ ਹਿੱਸਾ ਲਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਮਰਦਾਨਾ ਯਾਦਗਾਰ ਕੀਰਤਨ ਦਰਬਾਰ ਸੁਸਾਇਟੀ ਦੇ ਪ੍ਰਧਾਨ ਜਗਜੀਤ ਸਿੰਘ ਭੁੱਲਰ ਨੇ ਆਖਿਆ ਕਿ ਇਹ ਸਾਡਾ ਪਹਿਲਾ ਪ੍ਰੋਗਰਾਮ ਸੀ | ਜਿਸ ਵਿਚ ਸੰਗਤਾਂ ਨੇ ਬੜਾ ਵਧੀਆ ਸਹਿਯੋਗ ਦਿੱਤਾ | ਬੀਬੀ ਮਲਕੀਤ ਕੌਰ ਖ਼ਾਲਸਾ ਹਨੂਮਾਨਗੜ੍ਹ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਪਹਿਲੇ, ਦੂਜੇ ਅਤੇ ਤੀਜੇ ਅਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਬਾਕੀ ਬੱਚਿਆਂ ਨੂੰ ਸਿਰੋਪਾਓ ਅਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅਮਰਜੀਤ ਕੌਰ ਖ਼ਾਲਸਾ ਜ਼ਿਲ੍ਹਾ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਮੀਤ ਪ੍ਰਧਾਨ, ਬਲਵਿੰਦਰ ਪਾਲ ਸ਼ਰਮਾ ਸਰਬੱਤ ਦਾ ਭਲਾ ਸੁਸਾਇਟੀ ਓਬਰਾਏ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਕਾਰ ਸਿੰਘ ਖ਼ਾਲਸਾ ਅਤੇ ਜਰਨੈਲ ਸਿੰਘ ਗਾਬੜੀਆ ਨੇ ਧਾਰਮਿਕ ਮੁਕਾਬਲਿਆਂ ਦਾ ਸੰਚਾਲਨ ਕੀਤਾ | ਬਾਬਾ ਰਾਮ ਲਾਲ ਨਗਰ ਦੇ ਨੌਜਵਾਨਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਪੂਰਾ ਦਿਨ ਲਗਾਈ ਗਈ | ਗੁਰਦਿਆਲ ਸਿੰਘ ਵਿਰਕ ਨੇ ਕਿਹਾ ਕਿ ਬੱਚਿਆਂ 'ਚ ਇਸ ਮੁਕਾਬਲਿਆਂ ਸਬੰਧੀ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਹਰਜੀਤ ਸਿੰਘ ਧਾਲੀਵਾਲ, ਰਣਬੀਰ ਸਿੰਘ, ਪਰਮਜੀਤ ਸਿੰਘ ਪੰਮਾ, ਰਾਜੇਸ਼ ਕੁਮਾਰ, ਇੰਦਰਪਾਲ ਸਿੰਘ ਪਿ੍ੰਸ, ਜੇ.ਬੀ ਪਨੇਸਰ, ਬਾਬਾ ਨਿਰਮਲ ਸਿੰਘ ਆਦਿ ਹਾਜ਼ਰ ਸਨ | ਸੰਗਤਾਂ ਦਾ ਭਾਰੀ ਇਕੱਠ ਹੋਣ ਤੇ ਇਲਾਕੇ ਵਿਚ ਕਾਫ਼ੀ ਚਰਚਾ ਚੱਲ ਰਹੀ ਹੈ | ਬਾਬਾ ਸੰਦੀਪ ਸਿੰਘ, ਬਾਬਾ ਸਰੂਪ ਸਿੰਘ ਅਤੇ ਬਾਬਾ ਕੰਵਲਜੀਤ ਸਿੰਘ ਨੇ ਜੱਜ ਦੀ ਡਿਊਟੀ ਨਿਭਾਈ |