ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਸੱਤ ਰੋਜ਼ਾ ਭਾਰਤੀ ਭਾਸ਼ਾ ਸਮਰ ਕੈਂਪ ਦੀ ਸ਼ਾਨਦਾਰ ਸਮਾਪਤੀ ਹੋ ਗਈ | ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਭਾਸ਼ਾ ਸਮਰ ਕੈਂਪ ਦਾ 26 ਮਈ 2025 ਨੂੰ ਆਗਾਜ਼ ਕੀਤਾ ਗਿਆ ਸੀ | ਕੈਂਪ ਵਿਚ ਵਿਦਿਆਰਥੀਆਂ ਨੇ ਤੇਲੰਗਾਨਾ ਰਾਜ ਦੀ ਰਾਜ ਭਾਸ਼ਾ ਤੇਲਗੂ, ਉੱਥੋਂ ਦੇ ਸਭਿਆਚਾਰ, ਖਾਣ ਪੀਣ, ਪਹਿਰਾਵਾ ਆਦਿ ਨੂੰ ਸਿੱਖਣ ਦਾ ਭਰਪੂਰ ਮੌਕਾ ਮਿਲਿਆ | ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਇਸ ਕੈਂਪ ਵਿਚ ਵਿਦਿਆਰਥੀਆਂ ਨੇ ਤੇਲਗੂ ਭਾਸ਼ਾ ਸਿੱਖਣ ਦੇ ਨਾਲ ਨਾਲ ਉੱਥੋਂ ਦੇ ਟਰੈਫ਼ਿਕ ਰੂਲ, ਕਵਿਤਾਵਾਂ, ਗਾਣੇ, ਡਾਂਸ ਅਤੇ ਸਭਿਆਚਾਰ ਬਾਰੇ ਵੀ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਬਣਾਏ ਗਏ ਫਲੈਸ਼ ਕਾਰਡਾਂ, ਚਾਰਟਾਂ ਰਾਹੀਂ ਤਿਆਰ ਕੀਤੀਆਂ ਕਲਾਕਿ੍ਤਾਂ ਨੂੰ ਅੱਜ ਸਮਾਪਨ ਦਿਵਸ ਮੌਕੇ ਪ੍ਰਦਰਸ਼ਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਤੇਲਗੂ ਭਾਸ਼ਾ ਵਿਚ ਪ੍ਰਾਪਤ ਕੀਤੀ ਜਾਣਕਾਰੀ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ |