ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਵਿਖੇ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ | ਕਾਲਜ ਦੇ ਚੇਅਰਮੈਨ ਅਸ਼ੋਕ ਅਨੇਜਾ, ਪ੍ਰਧਾਨ ਪ੍ਰਦੀਪ ਚੁੱਘ, ਕੈਸ਼ੀਅਰ ਚੰਦਰ ਸ਼ੇਖਰ ਗੂੰਬਰ, ਸਿੱਖਿਆ ਮਾਹਿਰ ਗੁਰਬਖ਼ਸ਼ ਸਿੰਘ ਖੁਰਾਨਾ, ਪਿ੍ੰਸੀਪਲ ਡਾ. ਨੀਤਿਕਾ ਦੀ ਯੋਗ ਅਗਵਾਈ ਹੇਠ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਹਦਾਇਤਾਂ 'ਤੇ ਸੰਡੇਜ਼ ਓਨ ਸਾਈਕਲ ਥੀਮ 'ਤੇ ਆਧਾਰਿਤ ਸਾਈਕਲ ਦਿਵਸ ਨੂੰ ਸਮਰਪਿਤ ਸਵੇਰ ਸਮੇਂ ਕਾਲਜ ਵਿਦਿਆਰਥੀਆਂ ਵਲ਼ੋਂ ਇੱਕ ਸਾਈਕਲ ਰੈਲੀ ਕੱਢੀ ਗਈ | ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਪਿ੍ੰਸੀਪਲ ਡਾ. ਨੀਤਿਕਾ ਨੇ ਦੱਸਿਆ ਕਿ ਇਹ ਉਪਰਾਲਾ ਪ੍ਰਧਾਨ ਮੰਤਰੀ ਵਲ਼ੋਂ ਸ਼ੁਰੂ ਕੀਤੀ ਫਿੱਟ ਇੰਡੀਆ ਮੂਵਮੈਂਟ ਅਧੀਨ ਆਉਂਦਾ ਹੈ | ਜਿਸ ਦਾ ਮੰਤਵ ਦੇਸ਼ ਵਾਸੀਆਂ ਨੂੰ ਫਿਟਨੈੱਸ ਪ੍ਰਤੀ ਜਾਗਰੂਕ ਕਰਨਾ ਹੈ | ਕਾਲਜ ਪਿੰ੍ਰਸੀਪਲ ਨੇ ਸਮੁੱਚੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਸਾਈਕਲ ਨੂੰ ਇਕ ਅਹਿਮ ਥਾਂ ਦਿਓ ਤਾਂ ਜੋ ਫਿਟ ਰਿਹਾ ਜਾ ਸਕੇ |