ਜਲਾਲਾਬਾਦ, 1 ਜੂਨ (ਕਰਨ ਚੁਚਰਾ)-ਸਥਾਨਕ ਸ਼੍ਰੀ ਰਾਮ ਸ਼ਰਣਮ ਮੰਦਿਰ ਵਿਚ ਸ਼ਰਧਾ ਨਾਲ ਹਫ਼ਤਾਵਾਰੀ ਅੰਮਿ੍ਤਵਾਣੀ ਸਤਿਸੰਗ ਕਰਵਾਇਆ ਗਿਆ | ਪ੍ਰੋਗਰਾਮ ਵਿਚ ਭਗਤੀ ਪਾਠ ਦੇ ਨਾਲ ਸ਼੍ਰੀ ਭਗਤੀ ਪ੍ਰਕਾਸ਼ ਜੀ ਅਤੇ ਮਾਤਾ ਰੇਖਾ ਜੀ ਦੇ ਮਨਮੋਹਕ ਸੰਗੀਤਕ ਭਜਨਾਂ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ | ਪੂਜਨੀਕ ਮਹਾਰਾਜ ਸ਼੍ਰੀ ਕਿ੍ਸ਼ਨ ਵਿਜ ਨੇ ਪ੍ਰਵਚਨਾਂ ਦਾ ਅੰਮਿ੍ਤ ਵਰ੍ਹਾਇਆ, ਭਗਤੀ ਮਾਰਗ 'ਤੇ ਅਟੁੱਟ ਵਿਸ਼ਵਾਸ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਕਿਹਾ ਕਿ ਵਿਸ਼ਵਾਸ ਤੋਂ ਬਿਨਾਂ ਭਗਤੀ ਵਿਅਰਥ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਯਾਤਰਾ ਕਰਨ ਤੋਂ ਬਾਅਦ ਇਹ ਵੀ ਕਿਹਾ ਸੀ ਕਿ 'ਨਾਨਕ ਦੁਖੀਆ ਸਭ ਸੰਸਾਰ ਸੁਖੀ ਜਿਸ ਨਾਮ ਆਧਾਰ' | ਕਲਯੁਗ ਵਿਚ ਰਾਮ ਨਾਮ ਦੀ ਸ਼ਕਤੀ 'ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਦੱਸਿਆ ਕਿ ਰਾਮ ਨਾਮ ਦੀ ਪੂਜਾ ਕਰਦੇ ਸਮੇਂ, ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ | ਆਸ਼ਰਮ ਦੇ ਸਥਾਨਕ ਇੰਚਾਰਜ ਅਸ਼ੋਕ ਅਨੇਜਾ ਨੇ ਸੰਗਤ ਨੂੰ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਦੱਸਿਆ ਕਿ ਸੰਗਤ ਨੂੰ ਮੰਦਰ ਵਿਚ ਅੰਮਿ੍ਤਵਾਣੀ ਸਤਿਸੰਗ ਵਿਚ ਲਿਆਉਣ ਲਈ ਮੈਟਰੋ ਸੇਵਾ ਅਤੇ ਕਾਲਜ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ | ਸਤਿਸੰਗ ਤੋਂ ਬਾਅਦ ਅਸ਼ੋਕ ਅਨੇਜਾ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ 16, 17 ਅਤੇ 18 ਜੂਨ ਨੂੰ ਸੰਗਤ ਨੂੰ ਦਰਸ਼ਨ ਲਈ ਡਲਹੌਜ਼ੀ ਪਰਮ ਧਾਮ ਲਿਜਾਇਆ ਜਾਵੇਗਾ | ਜਿੱਥੇ ਸਾਧਨਾ ਆਸ਼ਰਮ ਵਿਚ ਤਿੰਨ ਦਿਨਾਂ ਸਤਿਸੰਗ ਦਾ ਆਯੋਜਨ ਕੀਤਾ ਜਾਵੇਗਾ | ਸਤਿਸੰਗ ਤੋਂ ਬਾਅਦ ਡਾ. ਆਕਾਸ਼ ਵਰਮਾ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਮੈਡੀਕਲ ਕੈਂਪ ਵਿਚ ਦਵਾਈਆਂ ਵੰਡੀਆਂ |