10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿੱਕਅਪ ਗੱਡੀ ਪਲਟੀ ਚਾਲਕ ਅਤੇ ਸਹਿ ਚਾਲਕ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 03-06-2025

ਅਬੋਹਰ, 2 ਜੂਨ (ਵਿਵੇਕ ਹੂੜੀਆ)-ਅਬੋਹਰ ਸ੍ਰੀਗੰਗਾਨਗਰ ਰੋਡ 'ਤੇ ਬੀਤੀ ਰਾਤ ਲਗਭਗ 12 ਵਜੇ ਸੜਕ 'ਤੇ ਇਕ ਆਵਾਰਾ ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਬਜ਼ੀਆਂ ਨਾਲ ਭਰੀ ਪਿਕਅਪ ਪਲਟ ਗਈ | ਜਿਸ ਵਿਚ ਸਵਾਰ ਚਾਲਕ ਅਤੇ ਸਹਿ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਜਿੱਥੋਂ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ | ਜਾਣਕਾਰੀ ਦਿੰਦੇ ਹੋਏ ਨਿਹਾਲਖੇੜਾ ਦੇ ਵਸਨੀਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਰਾਜਿੰਦਰ ਕੁਮਾਰ ਅਤੇ ਗੋਰਖ ਨਾਥ ਬੀਤੀ ਰਾਤ ਆਪਣੇ ਪਿੰਡ ਤੋਂ ਖਾਜੂਵਾਲਾ ਰਾਜਸਥਾਨ ਨੂੰ ਇਕ ਪਿਕਅਪ ਵਿਚ ਸਬਜ਼ੀਆਂ ਲੱਦ ਕੇ ਜਾ ਰਹੇ ਸਨ | ਜਦੋਂ ਉਹ ਗਿੱਦੜਾਂਵਾਲੀ ਟੋਲ ਪਲਾਜ਼ਾ ਤੋਂ ਲਗਭਗ 1 ਕਿੱਲੋਮੀਟਰ ਦੂਰ ਸਨ ਤਾਂ ਅਚਾਨਕ ਇਕ ਆਵਾਰਾ ਜਾਨਵਰ ਸੜਕ 'ਤੇ ਆ ਗਿਆ | ਉਨ੍ਹਾਂ ਦੀ ਪਿਕਅਪ ਬੇਕਾਬੂ ਹੋ ਗਈ ਅਤੇ ਬਚਾਉਣ ਦੀ ਕੋਸ਼ਿਸ਼ ਕਰਦਿਆਂ ਸੜਕ ਦੇ ਕਿਨਾਰੇ ਬਣੇ ਪੁਲੀ ਨਾਲ ਟਕਰਾ ਗਈ ਅਤੇ ਪਲਟ ਗਈ | ਪਲਟਣ ਕਾਰਨ ਗੱਡੀ ਵਿਚ ਸਵਾਰ ਦੋਵੇਂ ਵਿਅਕਤੀ ਜ਼ਖਮੀ ਹੋ ਗਏ | ਜਦੋਂ ਕਿ ਉਨ੍ਹਾਂ ਦੀ ਪਿਕਅਪ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਲੱਖਾਂ ਰੁਪਏ ਦੀਆਂ ਸਬਜ਼ੀਆਂ ਵੀ ਤਬਾਹ ਹੋ ਗਈਆਂ | ਆਲੇ-ਦੁਆਲੇ ਦੇ ਲੋਕਾਂ ਨੇ ਜ਼ਖਮੀਆਂ ਨੂੰ ਬਹੁਤ ਮੁਸ਼ਕਲ ਨਾਲ ਹਸਪਤਾਲ ਪਹੁੰਚਾਇਆ | ਜਿੱਥੋਂ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ | ਜਿਸ ਤੋਂ ਬਾਅਦ ਪਰਿਵਾਰ ਉਨ੍ਹਾਂ ਨੂੰ ਸ਼੍ਰੀ ਗੰਗਾਨਗਰ ਲੈ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਰਾਬੀ ਨੌਜਵਾਨ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਕਰਦਾ ਕਾਬੂ ਅਗਲੀ ਖ਼ਬਰ ਲੂਅ (ਗਰਮੀ) ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਐਡਵਾਈਜ਼ਰੀ ਜਾਰੀ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਅÏਰਤਾਂ ਨੂੰ ਗਰਮੀ ਲ...
Ad Position 24