10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ਰਾਬੀ ਨੌਜਵਾਨ ਦਿਨ-ਦਿਹਾੜੇ ਮੋਟਰਸਾਈਕਲ ਚੋਰੀ ਕਰਦਾ ਕਾਬੂ

Ad Position 21
No active advertisement
ਅਜੀਤ ਡੈਸਕ 03-06-2025

ਅਬੋਹਰ, 2 ਜੂਨ (ਵਿਵੇਕ ਹੂੜੀਆ)-ਅਬੋਹਰ ਇਲਾਕੇ ਅੰਦਰ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਇਸੇ ਦੇ ਚੱਲਦਿਆਂ ਹੀ ਇੰਦਰਾ ਨਗਰੀ ਵਿਚ ਦਿਨ-ਦਿਹਾੜੇ ਇਕ ਸ਼ਰਾਬੀ ਨੌਜਵਾਨ ਨੇ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਅੜਿੱਕੇ ਚੜ੍ਹ ਗਿਆ | ਜਿਸ ਨੰੂ ਮੋਟਰਸਾਈਕਲ ਮਾਲਕ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਫੜ੍ਹ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ | ਫੜਿ੍ਹਆ ਗਿਆ ਨੌਜਵਾਨ ਪਿੰਡ ਰਾਮਸਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਇੱਥੇ ਮੋਟਰਸਾਈਕਲ ਚੋਰੀ ਕਰਨ ਆਇਆ ਸੀ | ਜਾਣਕਾਰੀ ਦਿੰਦੇ ਹੋਏ ਇੰਦਰਾ ਨਗਰੀ ਗਲੀ ਨੰਬਰ ਜ਼ੀਰੋ ਦੇ ਵਸਨੀਕ ਧੀਰਜ ਅਰੋੜਾ ਨੇ ਦੱਸਿਆ ਕਿ ਉਸ ਨੇ ਆਪਣੀ ਮੋਟਰਸਾਈਕਲ ਗਲੀ ਵਿਚ ਖੜ੍ਹੀ ਕੀਤੀ ਸੀ ਅਤੇ ਕੁੱਝ ਸਾਮਾਨ ਖ਼ਰੀਦਣ ਲਈ ਇਕ ਦੁਕਾਨ 'ਤੇ ਗਿਆ ਸੀ, ਪਰ ਜਦੋਂ ਉਹ ਦੁਕਾਨ 'ਤੇ ਸਾਮਾਨ ਨਾ ਮਿਲਣ 'ਤੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕ ਨੌਜਵਾਨ ਉੱਥੋਂ ਉਸ ਦੀ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ | ਉਸ ਦੀ ਮੋਟਰਸਾਈਕਲ ਵਿਚ ਮਾਮੂਲੀ ਖ਼ਰਾਬੀ ਹੋਣ ਕਾਰਨ ਚੋਰ ਸਾਈਕਲ ਸਟਾਰਟ ਨਹੀਂ ਕਰ ਸਕਿਆ | ਜਿਸ ਕਾਰਨ ਉਸ ਨੂੰ ਫੜ ਲਿਆ ਗਿਆ | ਧੀਰਜ ਨੇ ਦੱਸਿਆ ਕਿ ਚੋਰ ਨੇ ਬੜੀ ਚਲਾਕੀ ਨਾਲ ਉਸ ਦੀ ਮੋਟਰਸਾਈਕਲ ਦਾ ਤਾਲਾ ਤੋੜਿਆ ਸੀ, ਪਰ ਸਟਾਰਟ ਨਾ ਹੋਣ ਕਾਰਨ ਉਸ ਨੰੂ ਫੜ ਲਿਆ ਗਿਆ | ਜਦੋਂ ਉਸ ਨੇ ਫੜੇ ਗਏ ਨੌਜਵਾਨ ਤੋਂ ਮੋਟਰਸਾਈਕਲ ਚੋਰੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਬਹਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਕਿਸੇ ਸਨੈਚਰ ਨੇ ਉਸ ਦੀ ਮੁੰਦਰੀ ਖੋਹ ਲਈ ਹੈ | ਇਸ ਲਈ ਉਹ ਮੋਟਰਸਾਈਕਲ ਲੈ ਕੇ ਸ਼ਹਿਰ ਜਾ ਰਿਹਾ ਸੀ | ਲੋਕਾਂ ਨੇ ਇਸ ਬਾਰੇ ਸਿਟੀ ਵਨ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਪੀ.ਸੀ.ਆਰ ਕਰਮਚਾਰੀ ਉਕਤ ਚੋਰ ਨੂੰ ਆਪਣੇ ਨਾਲ ਲੈ ਗਏ | ਮੌਕੇ 'ਤੇ ਮੌਜੂਦ ਐਮ.ਸੀ ਪੁਨੀਤ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਇੰਦਰਾ ਨਗਰੀ ਵਿਚ ਨਸ਼ੇ ਖੁੱਲ੍ਹੇਆਮ ਵਿਕਦੇ ਹਨ ਅਤੇ ਇਹ ਚੋਰ ਜ਼ਰੂਰ ਇੱਥੇ ਨਸ਼ੇ ਖ਼ਰੀਦਣ ਆਇਆ ਹੋਵੇਗਾ ਅਤੇ ਫੜੇ ਜਾਣ 'ਤੇ ਬਹਾਨੇ ਬਣਾਉਣ ਲੱਗ ਪਿਆ ਹੋਵੇਗਾ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਇਲਾਕੇ ਵਿਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਤੀ-ਪਤਨੀ ਤੋਂ ਝਪਟਮਾਰ ਕੇ ਲੁੱਟ ਕਰਨ ਵਾਲੇ 2 ਵਿਅਕਤੀਆਂ ਵਿਰੁੱਧ ਪਰਚਾ ਦਰਜ ਅਗਲੀ ਖ਼ਬਰ ਆਵਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿੱਕਅਪ ਗੱਡੀ ਪਲਟੀ ਚਾਲਕ ਅਤੇ ਸਹਿ ਚਾਲਕ ਗੰਭੀਰ ਜ਼ਖ਼ਮੀ
Ad Position 24