ਜਲਾਲਾਬਾਦ, 2 ਜੂਨ (ਹਰਪ੍ਰੀਤ ਸਿੰਘ ਪਰੂਥੀ/ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ ਮੋਟਰਸਾਈਕਲ 'ਤੇ ਸਵਾਰ ਪਤੀ-ਪਤਨੀ ਕੋਲੋਂ 8 ਹਜ਼ਾਰ ਅਤੇ ਹੋਰ ਸਮਾਨ ਝਪਟ ਮਾਰ ਕੇ ਖੋਹਣ ਵਾਲੇ 2 ਵਿਅਕਤੀਆਂ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐੱਚ.ਸੀ. ਸਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਘਾਂਗਾ ਖ਼ੁਰਦ (ਥਾਣਾ ਅਮੀਰ ਖ਼ਾਸ) ਵਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 30-05-2025 ਨੂੰ ਉਹ ਆਪਣੀ ਪਤਨੀ ਸਿਮਰਜੀਤ ਕੌਰ ਨਾਲ ਆਪਣੇ ਮੋਟਰਸਾਈਕਲ ਮਾਰਕਾ ਸੀ.ਟੀ.-100 ਪਲਟੀਨਾ ਨੰਬਰ ਪੀਬੀ-22ਐੱਸ4869 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਜਲਾਲਾਬਾਦ ਸ਼ਹਿਰ ਨੂੰ ਕੰਮਕਾਰ ਲਈ ਆ ਰਹੇ ਸੀ ਅਤੇ ਦੇਰ ਸ਼ਾਮ 4.30 ਵਜੇ ਹੋਵੇਗਾ ਕਿ ਜਦੋਂ ਅਸੀਂ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਓਵਰ ਬਰਿੱਜ ਤੋਂ ਜਲਾਲਾਬਾਦ ਸ਼ਹਿਰ ਨੂੰ ਦਾਖਲ ਹੋਏ ਤਾਂ ਪਿੱਛੇ ਤੋਂ ਇਕ ਮੋਟਰ ਸਾਈਕਲ ਮਾਰਕਾ ਸਪਲੈਡਰ ਬਿਨਾ ਨੰਬਰੀ ਆਇਆ | ਜਿਸ 'ਤੇ 2 ਮੋਨੇ ਨੌਜਵਾਨ ਲੜਕੇ ਸਵਾਰ ਸਨ, ਇਨ੍ਹਾਂ ਲੜਕਿਆਂ ਨੇ ਚੱਲਦੇ ਮੋਟਰ ਸਾਈਕਲ ਤੋਂ ਕਿਸੇ ਤੇਜ਼ ਹਥਿਆਰ ਨਾਲ ਉਸ ਦੇ ਪਹਿਨੇ ਹੋਏ ਕੁੜਤੇ ਦੀ ਸੱਜੀ ਜੇਬ ਨੂੰ ਝਪਟ ਮਾਰ ਕੇ ਜੇਬ ਕੱਟ ਕੇ ਲੈ ਗਏ | ਉਸ ਦੀ ਜੇਬ ਵਿਚੋਂ 8 ਹਜ਼ਾਰ ਰੁਪਏ, ਉਸ ਦਾ ਪੈੱਨ ਕਾਰਡ, ਆਧਾਰ ਕਾਰਡ, ਡਰਾਈਵਿੰਗ ਸਾਈਡ ਅਤੇ ਇਕ ਬੈਂਕ ਦਾ ਕਾਰਡ ਸੀ, ਉਹ ਲੈ ਗਏ, ਇਨ੍ਹਾਂ ਚੋਰਾਂ ਦਾ ਪਿੱਛਾ ਕੀਤਾ ਗਿਆ ਅਤੇ ਰੋਲਾ ਪਾਇਆ ਗਿਆ ਪਰ ਉਹ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ | ਜਿਸ ਦੇ ਬਾਅਦ ਕੀਤੀ ਗਈ ਜਾਂਚ ਪੜਤਾਲ ਦੇ ਦੌਰਾਨ ਉਸ ਨੰੂ ਪਤਾ ਲੱਗਿਆ ਕਿ ਇਸ ਚੋਰੀ ਦੀ ਵਾਰਦਾਤ ਨੂੰ ਪਿੰ੍ਰਸੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਚੱਕ ਕਾਠਗੜ੍ਹ ਉਰਫ਼ ਹਿਸਾਨ ਵਾਲਾ ਅਤੇ ਰਵੀ ਪੁੱਤਰ ਗੱਬਰ ਵਾਸੀ ਬਸਤੀ ਭੁੰਮਣ ਸ਼ਾਹ ਜਲਾਲਾਬਾਦ ਵਲੋਂ ਅੰਜਾਮ ਦਿੱਤਾ ਗਿਆ ਹੈ | ਜਿਸ 'ਤੇ ਪੁਲਿਸ ਵਲੋਂ ਮੁੱਦਈ ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪਿੰ੍ਰਸ ਅਤੇ ਰਵੀ ਦੇ ਵਿਰੁੱਧ ਮੁਕੱਦਮਾ ਨੰਬਰ 69 ਮਿਤੀ 01-06-2025 ਨੂੰ ਧਾਰਾ 304 ਬੀ.ਐੱਨ.ਐੱਸ. ਤਹਿਤ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਨਾਮਜ਼ਦ ਪਿੰ੍ਰਸ ਅਤੇ ਰਵੀ ਨੂੰ ਗਿ੍ਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |