ਜਲਾਲਾਬਾਦ, 2 ਜੂਨ (ਹਰਪ੍ਰੀਤ ਸਿੰਘ ਪਰੂਥੀ/ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ 12 ਟਾਇਰੀ ਟਰਾਲਾ ਚੋਰੀ ਹੋਣ ਦੇ ਸਬੰਧ ਵਿਚ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ-ਕਮ-ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬੱਲੂਆਣਾ ਦੁਆਰਾ ਪੁਲਿਸ ਕੋਲ ਇਕ ਦਰਖਾਸਤ ਦਿੱਤੀ ਗਈ ਸੀ ਕਿ ਉਹ ਟਰੱਕ (ਟਰਾਲੇ ) 'ਤੇ ਟਰਾਂਸਪੋਰਟ ਦਾ ਕੰਮ ਕਰਦਾ ਹੈ | ਉਸ ਕੋਲ ਇਕ ਟਰਾਲਾ 12 ਟਾਇਰੀ ਨੰਬਰ ਆਰ.ਜੇ- 19-ਜੇ.ਬੀ.-9421 ਹੈ, ਜਿਸ ਅਤੇ ਮੈਂ ਹੁਣ ਕਣਕ ਦੇ ਸੀਜ਼ਨ ਦੌਰਾਨ ਢੋਆ-ਢੁਆਈ ਦਾ ਕੰਮ ਕਰਦਾ ਹਾਂ | ਜਦੋਂ ਵੀ ਮੈਂ ਗੇੜਾ ਲਗਾ ਕੇ ਘਰ ਆਉਂਦਾ ਸੀ ਤਾਂ ਆਪਣੇ ਉਪਰੋਕਤ ਟਰਾਲੇ ਨੂੰ ਪੰਜਾਬ ਸਰਵਿਸ ਸਟੇਸ਼ਨ ਨੇੜੇ ਡਰੀਮ ਵਿਲਾ ਪੈਲੇਸ ਦੇ ਕੋਲ ਰੋਕਦਾ ਸੀ | ਮਿਤੀ 25-05-2025 ਨੂੰ ਸ਼ਾਮ ਨੂੰ ਜਦੋਂ ਗੇੜਾ ਲਗਾ ਕੇ ਘਰ ਆਇਆ ਸੀ ਤਾਂ ਉਸ ਨੇ ਆਪਣਾ ਟਰਾਲਾ ਪੰਜਾਬ ਸਰਵਿਸ ਸਟੇਸ਼ਨ 'ਤੇ ਰੋਕ ਦਿੱਤਾ ਸੀ | ਫਿਰ ਜਦੋਂ ਮੈਂ ਮਿਤੀ 26-05-2025 ਨੂੰ ਉਕਤ ਸਰਵਿਸ ਸਟੇਸ਼ਨ ਤੇ ਗਿਆ ਤਾਂ ਉਸ ਦਾ ਟਰਾਲਾ ਗ਼ਾਇਬ ਸੀ, ਜਿਸ ਨੰੂ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ | ਜਿਸ ਸਬੰਧ ਵਿਚ ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 68 ਮਿਤੀ 01-06-2025 ਨੂੰ ਧਾਰਾ 331(4) ਅਤੇ 303(2) ਬੀ. ਐਨ. ਐੱਸ. ਤਹਿਤ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਸ ਸਬੰਧੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |