10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬੱਚਿਆਂ ਨੇ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਲਈ ਕੀਤੀ ਲੰਗਰ ਸੇਵਾ

Ad Position 21
No active advertisement
ਅਜੀਤ ਡੈਸਕ 03-06-2025
ਅਬੋਹਰ, 2 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਇਲਾਕੇ ਦੇ ਨੌਜਵਾਨ ਸਿੱਖ ਪ੍ਰਚਾਰਕ ਸਚਿਨਜੀਤ ਸਿੰਘ ਸੰਨ੍ਹੀ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਜੇਬ ਖ਼ਰਚੇ ਵਿਚੋਂ ਪੈਸੇ ਜੋੜ ਕੇ ਸਥਾਨਕ ਸਰਕਾਰੀ ਹਸਪਤਾਲ ਅਬੋਹਰ ਵਿਖੇ ਅਕਾਲ ਪੁਰਖ ਜੀ ਦੀ ਕਿਰਪਾ ਅਤੇ ਸੇਵਾ ਭਾਰਤੀ ਸੰਸਥਾ ਦੇ ਸਹਿਯੋਗ ਨਾਲ ਮਰੀਜ਼ਾਂ ਲਈ ਲੰਗਰ ਵਰਤਾਇਆ ਗਿਆ | ਇਸ ਦੌਰਾਨ ਬੱਚਿਆਂ ਨੇ ਗੁਰਬਾਣੀ ਜਾਪ ਕਰਦੇ ਹੋਏ ਸੇਵਾ ਕੀਤੀ | ਸਚਿਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਅਸੀਂ ਸੋਹਣੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਇਹੋ ਜਿਹੇ ਕਾਰਜ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਬੱਚੇ ਕੋਰਾ ਕਾਗ਼ਜ਼ ਹੁੰਦੇ ਹਨ | ਇਸ ਲਈ ਬੱਚਿਆਂ ਨੂੰ ਆਪਾਂ ਲੋੜਵੰਦਾਂ ਦੀ ਸੇਵਾ ਵੱਲ ਪ੍ਰੇਰਿਤ ਕਰੀਏ, ਸਮਾਜ ਦੇ ਲੋੜਵੰਦ ਬੱਚੇ ਪੜ੍ਹਾਈਏ, ਜਾਤ-ਪਾਤ ਅਤੇ ਵਹਿਮਾਂ-ਭਰਮਾਂ ਤੋਂ ਦੂਰ ਰਹੀਏ | ਇਸ ਮੌਕੇ ਸੇਵਾ ਭਾਰਤੀ ਸੰਸਥਾ ਦੇ ਪ੍ਰਧਾਨ ਨਰੇਸ਼ ਬਾਘਲਾ ਨੇ ਬੱਚਿਆਂ ਨਾਲ ਸੇਵਾ ਬਾਰੇ ਕੁੱਝ ਵਿਚਾਰਾਂ ਕੀਤੀਆਂ | ਇਸ ਮੌਕੇ ਸਚਿਨਜੀਤ ਸਿੰਘ ਸੰਨ੍ਹੀ, ਨਰੇਸ਼ ਬਾਘਲਾ, ਪ੍ਰਵੀਨ ਮਿੱਢਾ, ਮਦਨ ਲਾਲ ਮਨਚੰਦਾ, ਵੇਦ ਪ੍ਰਕਾਸ਼ ਕਥੂਰੀਆ, ਡਾ.ਓਮ ਪ੍ਰਕਾਸ਼ ਜੁਨੇਜਾ, ਮਨਜੀਤ ਸਿੰਘ ਕੁੱਕੂ, ਪ੍ਰੇਮ ਪ੍ਰਕਾਸ਼, ਜਤਿਨ ਧਵਨ, ਕਾਂਤਾ ਦਾਵੜਾ, ਅੰਸ਼ਦੀਪ ਸਿੰਘ, ਅੰਮਿ੍ਤਪਾਲ ਸਿੰਘ, ਕੁਨਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਕੀਤੀ ਕੁੱਟਮਾਰ, ਸੱਟਾਂ ਲੱਗਣ 'ਤੇ ਹਸਪਤਾਲ 'ਚ ਕਰਵਾਇਆ ਦਾਖ਼ਲ ਅਗਲੀ ਖ਼ਬਰ ਕੇਰਾ ਖੇੜਾ ਸਕੂਲ 'ਚ ਵਿਸ਼ਵ ਵਾਤਾਵਰਨ ਦਿਵਸ ਤਹਿਤ ਲਗਾਏ ਪੌਦੇ
Ad Position 24