10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਨੌਜਵਾਨ ਦੀ ਕੀਤੀ ਕੁੱਟਮਾਰ, ਸੱਟਾਂ ਲੱਗਣ 'ਤੇ ਹਸਪਤਾਲ 'ਚ ਕਰਵਾਇਆ ਦਾਖ਼ਲ

Ad Position 21
No active advertisement
ਅਜੀਤ ਡੈਸਕ 03-06-2025
ਫ਼ਿਰੋਜ਼ਪੁਰ, 2 ਜੂਨ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਨੌਜਵਾਨ ਦੀ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰਨ ਦੇ ਦੋਸ਼ ਤਹਿਤ ਦੋ ਵਿਅਕਤੀਆਂ ਦੇ ਮਾਮਲਾ ਦਰਜ ਕੀਤਾ ਗਿਆ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਰਾਜ ਨੇ ਦੱਸਿਆ ਹੈ ਕਿ ਮਦਨ ਆਪਣੇ ਘਰ ਤੋਂ ਭੰਡਾਰੀ ਕਰਿਆਨਾ ਸਟੋਰ ਵਿਖੇ ਬਲੇਡ ਲੈਣ ਗਿਆ ਸੀ ਜਦੋਂ ਉਹ ਦੁਕਾਨ 'ਤੇ ਪਹੁੰਚਿਆ ਤਾਂ ਉੱਥੇ ਦੋ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਮਦਨ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰ ਕੇ ਫ਼ਰਾਰ ਹੋ ਗਏ | ਗੰਭੀਰ ਜ਼ਖਮੀ ਹੋਏ ਮਦਨ ਨੂੰ ਉੱਥੇ ਖੜ੍ਹੇ ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸੁਖਦੇਵ ਰਾਜ ਨੇ ਸ਼ਿਕਾਇਤ ਕਰਤਾ ਮਦਨ ਲਾਲ ਪੁੱਤਰ ਬਾਗ਼ ਚੰਦ ਵਾਸੀ ਬੇਦੀ ਕਾਲੋਨੀ ਸਿਟੀ ਫ਼ਿਰੋਜ਼ਪੁਰ ਦੇ ਬਿਆਨਾਂ ਦੇ ਆਧਾਰ 'ਤੇ ਜਸਪ੍ਰੀਤ ਸਿੰਘ ਭੁੱਲਰ ਉਰਫ਼ ਸੋਨੀ ਪੁੱਤਰ ਗੁਰ ਸਾਹਿਬ ਸਿੰਘ ਵਾਸੀ ਨੇੜੇ ਚੌਧਰੀ ਕਰਿਆਨਾ ਸਟੋਰ ਫੇਸ-2 ਬੇਦੀ ਕਾਲੋਨੀ, ਸਤਨਾਮ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਅੱਕੁਵਾਲਾ ਹਿਠਾੜ 'ਤੇ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ 95 ਯੋਗਸ਼ਾਲਾਵਾਂ ਰਾਹੀਂ 3500 ਤੋਂ ਵਧੇਰੇ ਲੋਕ ਨਿਰੋਗ ਜੀਵਨ ਜਿਊਣ ਦੀ ਲੈ ਰਹੇ ਸਿਖਲਾਈ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਬੱਚਿਆਂ ਨੇ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਲਈ ਕੀਤੀ ਲੰਗਰ ਸੇਵਾ
Ad Position 24