18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

400 ਕਿੱਲੋਮੀਟਰ ਤੋਂ ਦੂਰ ਹਰਿਆਣੇ ਦੇ ਕਿਸਾਨ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਪੁੱਜੇ

Ad Position 21
No active advertisement
ਅਜੀਤ ਡੈਸਕ 03-09-2025
ਮੰਡੀ ਅਰਨੀਵਾਲਾ, 2 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਜਿੱਥੇ ਹੜ੍ਹਾਂ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਮਜ਼ਦੂਰਾਂ ਦੇ ਘਰ ਪ੍ਰਭਾਵਿਤ ਹੋਏ ਹਨ | ਉਨ੍ਹਾਂ ਦੇ ਲਈ ਰਾਹਤ ਸਮਗਰੀ ਲੈ ਕੇ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਪਿੰਡ ਖੇੜੀ ਸਾਧ ਤੋਂ ਕਿਸਾਨ ਪੁੱਜੇ | ਜਿਨ੍ਹਾਂ ਦਾ ਅਰਨੀਵਾਲਾ ਦੇ ਕਿਸਾਨਾਂ ਵੱਲੋਂ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਕਿਸਾਨਾਂ ਦੀ ਸਾਂਝ ਦਿੱਲੀ ਦੇ ਪਹਿਲੇ ਕਿਸਾਨੀ ਸੰਘਰਸ਼ ਦੌਰਾਨ ਬਣੀ ਸੀ | ਅੱਜ ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਸਾਥ ਦੇ ਕੇ ਇਸ ਗੱਲ ਦਾ ਅਹਿਸਾਸ ਕਰਵਾਇਆ ਹੈ ਕਿਸਾਨ ਇਕ ਦੂਸਰੇ ਕਿਸਾਨ ਦਾ ਦੁੱਖ ਦਰਦ ਸਮਝਦਾ ਹੈ | ਹਰਿਆਣੇ ਤੋਂ ਪੁੱਜੇ ਕਿਸਾਨ ਸਤੀਸ਼ ਕੁਮਾਰ ਨੇ ਕਿਹਾ ਕਿ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਕਣਕ, ਦਾਲ, ਖੰਡ, ਚਾਹ ਪੱਤੀ ,ਤਰਪਾਲਾਂ, ਦਵਾਈਆਂ ਪੀਣ ਵਾਲਾ ਪਾਣੀ ਲੈ ਕੇ ਆਏ ਹਨ | ਖਾਣ ਵਾਸਤੇ ਬਿਸਕੁਟ ਵੀ ਲੈ ਕੇ ਆਏ ਹਨ | ਕਿਸਾਨ ਸਤੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਲੋਕ ਆਫ਼ਤ ਵੇਲੇ ਹਮੇਸ਼ਾ ਦੂਜੇ ਸੂਬਿਆਂ ਦੀ ਸਹਾਇਤਾ ਕਰਦੇ ਆਏ ਹਨ | ਜੇਕਰ ਅੱਜ ਉਨ੍ਹਾਂ ਤੇ ਬਿਪਤਾ ਆਈ ਹੈ | ਅਜਿਹੇ ਵਿੱਚ ਪੰਜਾਬ ਦੇ ਕਿਸਾਨ ਨੂੰ ਅਸੀਂ ਇਕੱਲਿਆਂ ਨਹੀਂ ਰਹਿਣ ਦੇਣਾ ਚਾਹੁੰਦੇ | ਜਿਸ ਦੇ ਚੱਲਦਿਆਂ ਸਾਡੇ ਵੱਲੋਂ ਕਿਉਂਕਿ ਪੰਜਾਬ ਸਾਡਾ ਵੱਡਾ ਭਰਾ ਤੇ ਇਸ ਕਰਕੇ ਇੱਕ ਕਿਸਾਨ ਦੂਜੇ ਕਿਸਾਨ ਦਾ ਦਰਦ ਸਮਝਦਾ ਹੈ ਅਤੇ ਉਸ ਦੀ ਮਦਦ ਲਈ ਅੱਗੇ ਆਇਆ ਹੈ | ਇਸ ਮੌਕੇ ਕਿਸਾਨ ਦਵਿੰਦਰ ਸਿੰਘ ਢਿੱਲੋਂ, ਪ੍ਰਦੀਪ ਕੁਮਾਰ, ਮਨੀਸ਼ ਕੁਮਾਰ ,ਵਰਿੰਦਰ ਕੁਮਾਰ, ਨਵੀਨ ਕੁਮਾਰ ,ਸਤੀਸ਼ ਕੁਮਾਰ, ਮਹਿੰਦਰ ਕੁਮਾਰ ,ਪ੍ਰਧਾਨ ਕਾਕਾ ਚਹਿਲ, ਸ਼ਿਵਰਾਜ ਸਿੰਘ ਘੜਿਆਣਾ, ਪ੍ਰਗਟ ਢਿੱਲੋਂ ਅਰਨੀਵਾਲਾ ,ਪਰਮਿੰਦਰ ਸਿੰਘ ਢਿੱਲੋਂ ਸ਼ਾਹਪੁਰਾ, ਮੰਦਰ ਮੁਰਾਦ ਵਾਲਾ, ਪਰਮਪਾਲ ਸਿੰਘ ਮੁਰਾਦ ਵਾਲਾ ,ਜਸਦੀਪ ਸਿੰਘ, ਸੁਖਦੇਵ ਸਿੰਘ ,ਜਗਤਾਰ ਸਿੰਘ ,ਜਸਦੀਪ ਸਿੰਘ, ਜੱਸੀ ,ਰਾਜ ਬਰਾੜ ਸ਼ਾਹਪੁਰਾ, ਭੋਲਾ ਸਿੰਘ, ਜਸਵਿੰਦਰ ਸਿੰਘ ਨੂਰਪੁਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਫ਼ਤਾਵਾਰੀ ਸਤਿਸੰਗ ਕਰਵਾਇਆ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਰਾਹਤ ਕੈਂਪਾਂ 'ਚ ਆਏ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ
Ad Position 24