17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਖੱਤਰੀ ਬਰਾਦਰੀ ਵੈੱਲਫੇਅਰ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ

Ad Position 21
No active advertisement
ਅਜੀਤ ਡੈਸਕ 04-09-2025
ਜਲਾਲਾਬਾਦ, 3 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)- ਜਲਾਲਾਬਾਦ ਦੇ ਸਰਹੱਦੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਢਾਣੀ ਬਚਨ ਸਿੰਘ ਦਾਖਲੀ ਚੱਕ ਖੀਵਾ ਵਿਖੇ ਹੜ੍ਹਾਂ ਦੇ ਕਾਰਨ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ, ਜਿਸ ਨੂੰ ਲੈ ਕੇ ਖੱਤਰੀ ਬਿਰਾਦਰੀ ਵੈੱਲਫੇਅਰ ਸੋਸਾਇਟੀ ਜਲਾਲਾਬਾਦ ਵੱਲੋਂ ਦਵਾਈਆਂ, ਸੁੱਕਾ ਰਾਸ਼ਨ ਅਤੇ ਸੁੱਕੇ ਦੁੱਧ ਦੀ ਸੇਵਾ ਕੀਤੀ ਗਈ | ਇਸ ਦੌਰਾਨ ਸਪੈਸ਼ਲ ਤੌਰ 'ਤੇ ਬੱਚਿਆਂ ਲਈ ਜ਼ਰੂਰੀ ਦਵਾਈਆਂ ਅਤੇ ਔਰਤਾਂ ਦੀਆਂ ਖ਼ਾਸ ਜ਼ਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ | ਪਿੰਡ ਦੀ ਸਮੂਹ ਗਰਾਮ ਪੰਚਾਇਤ ਨੇ ਖੱਤਰੀ ਬਿਰਾਦਰੀ ਦੇ ਇਸ ਯੋਗਦਾਨ ਲਈ ਖ਼ਾਸ ਧੰਨਵਾਦ ਕੀਤਾ ਤੇ ਇਸ ਸੇਵਾ ਨੂੰ ਪਿੰਡ ਵਾਸੀਆਂ ਲਈ ਬਹੁਤ ਵੱਡਾ ਸਹਾਰਾ ਕਰਾਰ ਦਿੱਤਾ | ਸੋਸਾਇਟੀ ਦੇ ਪ੍ਰਧਾਨ ਦੀਪਕ ਸਹਿਗਲ ਨੇ ਪਿੰਡ ਦਾ ਪੂਰਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਧਿਆਨ ਨਾਲ ਸੁਣੀਆਂ ਤੇ ਭਰੋਸਾ ਦਿੱਤਾ ਕਿ ਖੱਤਰੀ ਬਿਰਾਦਰੀ ਵੈੱਲਫੇਅਰ ਸੋਸਾਇਟੀ ਹੜ੍ਹਾਂ ਵਿਚ ਡੁੱਬੇ ਹਰ ਪਿੰਡ ਦੀ ਵੱਧ ਤੋਂ ਵੱਧ ਸਹਾਇਤਾ ਕਰੇਗੀ | ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੋਢੀ, ਸਮਾਜ ਸੇਵੀ ਜਸਵੰਤ ਸਿੰਘ ਖੱਤਰੀ, ਪ੍ਰਮੁੱਖ ਸਲਾਹਕਾਰ ਪ੍ਰਵੇਸ਼ ਖੰਨਾ ਰਿਟਾਇਰਡ ਪੰਚਾਇਤ ਅਫ਼ਸਰ, ਪੈ੍ਰੱਸ ਸਕੱਤਰ ਭਗਵਾਨ ਸਹਿਗਲ, ਡਾ. ਮਨਪ੍ਰੀਤ ਕਪੂਰ, ਡਾ. ਇਕਬਾਲ ਸੋਢੀ, ਸੰਨ੍ਹੀ ਕਪੂਰ ਆਦਿ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਹੜ੍ਹ ਪੀੜਤਾਂ ਤੱਕ ਪਹੁੰਚਾਈ ਜਾ ਰਹੀ ਹੈ ਹਰ ਸੰਭਵ ਮਦਦ- ਵਿਧਾਇਕ ਸਵਨਾ
Ad Position 24