18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਚੇਅਰਪਰਸਨ ਮੈਡਮ ਖ਼ੁਸ਼ਬੂ ਸਵਨਾ ਰਾਹਤ ਸਮੱਗਰੀ ਲੈ ਕੇ ਪਹੁੰਚੇ ਪਿੰਡ ਗੱਟੀ ਨੰਬਰ 1 'ਚ

Ad Position 21
No active advertisement
ਅਜੀਤ ਡੈਸਕ 04-09-2025
ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ)-ਖ਼ੁਸ਼ੀ ਫਾੳਾੂਡੇਸ਼ਨ ਦੇ ਚੇਅਰਪਰਸਨ ਤੇ ਵਿਧਾਇਕ ਫ਼ਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਦੀ ਪਤਨੀ ਮੈਡਮ ਖ਼ੁਸ਼ਬੂ ਸਵਨਾ ਰਾਹਤ ਸਮੱਗਰੀ ਲੈ ਕੇ ਪਿੰਡ ਗੱਟੀ ਨੰਬਰ 1 ਵਿਚ ਪਹੁੰਚੇ | ਮੈਡਮ ਖ਼ੁਸ਼ਬੂ ਨੇ ਸੈਨੇਟਰੀ ਨੈਪਕਿਨ ਤੇ ਰਾਸ਼ਨ ਦੀ ਵੰਡ ਕਰਦਿਆਂ ਕਿਹਾ ਕਿ ਜੋ ਇਹ ਕੁਦਰਤੀ ਆਫ਼ਤ ਆਈ ਹੈ ਉਸ ਨੂੰ ਨਜਿੱਠਣ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਉਨ੍ਹਾਂ ਦੀ ਸੰਸਥਾ ਲਗਾਤਾਰ ਲੋਕਾਂ ਦੀ ਮਦਦ ਲਈ ਤਤਪਰ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦੇ ਨਾਲ-ਨਾਲ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਪਿ੍ੰਸੀਪਲ ਹਰੀ ਚੰਦ ਵਲੋਂ ਵੀ ਬਣਦਾ ਸਹਿਯੋਗ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੌਸ਼ਟਿਕ ਖ਼ੁਰਾਕ ਸਿਹਤਮੰਦ ਜੀਵਨ ਦੀ ਇੱਕ ਮਜ਼ਬੂਤ ਨੀਂਹ ਹੈ: ਡਾ. ਗੋਇਲ ਅਗਲੀ ਖ਼ਬਰ ਨਸ਼ਾ ਕਰਦਾ ਇੱਕ ਕਾਬੂ
Ad Position 24