18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸਪਿੰਦਰ ਜਾਖੜ ਨੇ ਰਵਿੰਦਰ ਡਾਲਵੀ ਨੂੰ ਬੱਲੂਆਣਾ ਹਲਕੇ ਦੀ ਰਾਜਸੀ ਸਥਿਤੀ ਤੋਂ ਕਰਵਾਇਆ ਜਾਣੂ

Ad Position 21
No active advertisement
ਅਜੀਤ ਡੈਸਕ 04-09-2025
ਅਬੋਹਰ, 3 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹਿ ਸੰਯੋਜਕ ਰਵਿੰਦਰ ਡਾਲਵੀ ਨੇ ਬੀਤੇ ਦਿਨੀਂ ਬੱਲੂਆਣਾ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਬੱਲੂਆਣਾ ਬਲਾਕ ਕਾਂਗਰਸ ਦੇ ਪ੍ਰਧਾਨ ਸਪਿੰਦਰ ਜਾਖੜ ਨੇ ਰਵਿੰਦਰ ਡਾਲਵੀ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਬੱਲੂਆਣਾ ਹਲਕੇ ਦੀ ਮੌਜੂਦਾ ਰਾਜਸੀ ਸਥਿਤੀ ਤੋਂ ਜਾਣੂ ਕਰਵਾਇਆ | ਸਪਿੰਦਰ ਜਾਖੜ ਨੇ ਰਵਿੰਦਰ ਡਾਲਵੀ ਨੂੰ ਦੱਸਿਆ ਕਿ ਬੱਲੂਆਣਾ ਹਲਕਾ ਹਮੇਸ਼ਾ ਕਾਂਗਰਸ ਪਾਰਟੀ ਦਾ ਗੜ੍ਹ ਰਿਹਾ ਹੈ ਜਿਸ ਵਿਚ ਬਹੁਤਾਤ ਤੌਰ 'ਤੇ ਕਾਂਗਰਸ ਪਾਰਟੀ ਦਾ ਵਿਧਾਇਕ ਹੀ ਜੇਤੂ ਹੁੰਦਾ ਰਿਹਾ ਹੈ ਜਦ ਕਿ ਹਮੇਸ਼ਾ ਦੂਜੀ ਸਿਆਸੀ ਧਿਰ ਦਾ ਵਿਧਾਇਕ ਉਸ ਸਮੇਂ ਹੀ ਬੱਲੂਆਣਾ ਹਲਕੇ ਵਿਚ ਬਣਿਆ ਹੈ ਜਦ ਕਾਂਗਰਸ ਪਾਰਟੀ ਵਿਚ ਧੜੇਬੰਦੀ ਹੋਣ ਕਾਰਨ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਉਤਰਿਆ ਹੋਵੇ | ਉਨ੍ਹਾਂ ਰਵਿੰਦਰ ਡਾਲਵੀ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਬੱਲੂਆਣਾ ਹਲਕੇ ਵਿਚ ਬੀਬੀ ਰਾਜਿੰਦਰ ਕੌਰ ਦੇ ਕੰਮਾਂ ਤੋਂ ਜਾਣੂ ਕਰਵਾਉਂਦੇ ਹੋਏ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਬੂਥ ਤੇ ਬਲਾਕ ਪੱਧਰ 'ਤੇ ਵਰਕਰਾਂ ਸੰਬੰਧੀ ਬਣਾਈ ਕਮੇਟੀ ਬਾਰੇ ਵੀ ਰਵਿੰਦਰ ਡਾਲਵੀ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਰਵਿੰਦਰ ਡਾਲਵੀ ਨੂੰ ਕਿਹਾ ਕਿ ਪਾਰਟੀ ਹਾਈਕਮਾਨ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਉਮੀਦਵਾਰ ਨੂੰ ਹੀ ਬੱਲੂਆਣਾ ਹਲਕੇ ਦੀ ਕਮਾਨ ਦੇਵੇ ਜਦਕਿ ਪੈਰਾਸ਼ੂਟ ਜਾਂ ਹੋਰ ਸਿਆਸੀ ਪਾਰਟੀਆਂ ਤੋਂ ਪਰਤੇ ਆਗੂਆਂ ਵੱਲ ਪਾਰਟੀ ਹਾਈਕਮਾਨ ਧਿਆਨ ਦੇਣ ਦੀ ਖੇਚਲ਼ਾਂ ਨਾ ਕਰੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਤੇ ਡਿਪਟੀ ਕਮਿਸ਼ਨਰ ਵਲੋਂ ਸੇਮ ਨਾਲੇ ਦਾ ਦੌਰਾ ਅਗਲੀ ਖ਼ਬਰ ਪੌਸ਼ਟਿਕ ਖ਼ੁਰਾਕ ਸਿਹਤਮੰਦ ਜੀਵਨ ਦੀ ਇੱਕ ਮਜ਼ਬੂਤ ਨੀਂਹ ਹੈ: ਡਾ. ਗੋਇਲ
Ad Position 24