18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹਾਂ ਦੀ ਮਾਰ ਝੱਲ ਰਹੀ ਗਰਭਵਤੀ ਔਰਤ ਦਾ ਕੀਤਾ ਸੁਰੱਖਿਅਤ ਬਚਾਅ

Ad Position 21
No active advertisement
ਅਜੀਤ ਡੈਸਕ 04-09-2025
ਫ਼ਾਜ਼ਿਲਕਾ, 3 ਸਤੰਬਰ (ਦਵਿੰਦਰ ਪਾਲ ਸਿੰਘ) - ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਸਤਲੁਜ ਦਰਿਆ ਦੇ ਨੇੜਲੇ ਪਿੰਡ ਚੱਕ ਖੀਵਾ ਦੀ ਸੰਤੋਸ਼ ਰਾਣੀ ਪਤਨੀ ਸੁਖਵਿੰਦਰ ਸਿੰਘ ਲਈ ਸਿਹਤ ਵਿਭਾਗ ਦੇ ਬਲਾਕ ਜੰਡਵਾਲਾ ਭੀਮੇਸ਼ਾਹ ਦੀ ਟੀਮ ਫ਼ਰਿਸ਼ਤਾ ਬਣ ਕੇ ਪਹੁੰਚੀ | ਹੜ੍ਹਾਂ ਦੇ ਇਨ੍ਹਾਂ ਮਾੜੇ ਹਾਲਾਤ ਵਿਚ ਪਰਿਵਾਰ ਪ੍ਰੇਸ਼ਾਨ ਸੀ ਕਿ ਸੰਤੋਸ਼ ਰਾਣੀ ਦਾ ਜਣੇਪਾ ਕਿਵੇਂ ਹੋਏਗਾ | ਪਰਿਵਾਰ ਦੀ ਪ੍ਰੇਸ਼ਾਨੀ ਸਿਹਤ ਵਿਭਾਗ ਦੀ ਟੀਮ ਨੇ ਖ਼ਤਮ ਕਰਦੇ ਹੋਏ ਸੰਤੋਸ਼ ਰਾਣੀ ਦਾ ਮੁੱਢਲਾ ਚੈੱਕਅਪ ਕਰਕੇ ਉਸ ਨੂੰ ਡਿਲਿਵਰੀ ਲਈ ਸੁਰੱਖਿਅਤ ਰੈਸਕਿਊ ਕੀਤਾ ਤੇ 108 ਐਂਬੂਲੈਂਸ ਦੀ ਮਦਦ ਨਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਭੇਜਿਆ | ਜਿੱਥੇ ਮਾਹਿਰ ਡਾਕਟਰਾਂ ਵਲੋਂ ਉਸ ਦਾ ਮੁੱਢਲਾ ਇਲਾਜ ਕਰਕੇ ਉਸ ਦਾ ਜਣੇਪਾ ਕਰਵਾਇਆ ਜਾਏਗਾ | ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਾਸ ਗਾਂਧੀ ਨੇ ਦੱਸਿਆ ਕਿ ਹੜ੍ਹਾਂ ਦੇ ਇਨ੍ਹਾਂ ਹਾਲਾਤ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਬਲਾਕ ਜੰਡਵਾਲਾ ਭੀਮੇਸ਼ਾਹ ਅਧੀਨ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੱਖ-ਵੱਖ ਥਾਵਾਂ 'ਤੇ ਰਿਲੀਫ ਕੈਂਪ ਬਣਾ ਕੇ ਲੋਕਾਂ ਨੂੰ 24 ਘੰਟੇ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਬਲਾਕ ਅਧੀਨ ਪੂਰਾ ਸਟਾਫ਼ ਲੋਕਾਂ ਦੀ ਸੇਵਾ ਵਿਚ ਦਿਨ ਰਾਤ ਇਕ ਕਰ ਕੇ ਮਿਹਨਤ ਕਰ ਰਿਹਾ ਹੈ | ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੇ ਆਪ ਨੂੰ ਇਕੱਲਾ ਨਾ ਸਮਝਣ, ਸਿਹਤ ਵਿਭਾਗ ਦਾ ਸਮੂਹ ਸਟਾਫ਼ ਉਨ੍ਹਾਂ ਦੇ ਨਾਲ ਹੈ | ਬਲਾਕ ਦੇ ਮਾਸ ਮੀਡੀਆ ਅਫ਼ਸਰ ਹਰਮੀਤ ਸਿੰਘ ਨੇ ਕਿਹਾ ਕਿ ਚੱਕ ਖੀਵਾ ਦੀ ਸੰਤੋਸ਼ ਰਾਣੀ ਦਾ ਸਫਲ ਰੈਸਕਿਉ ਕਰਨ ਵਿਚ ਘੁਬਾਇਆ ਦੇ ਐੱਚ.ਡਬਲਿਯੂ.ਸੀ ਦੇ ਸੀ.ਐੱਚ.ਓ. ਮੈਡਮ ਰਜਨੀ, ਮਲਟੀਪਰਪਜ਼ ਹੈਲਥ ਵਰਕਰ ਅਮਿੱਤ ਕੁਮਾਰ, ਏ.ਐਨ.ਐਮ. ਅਮਿਤ ਕੁਮਾਰ, ਪੰਚਾਇਤ ਸਕੱਤਰ ਪ੍ਰਦੀਪ ਛੋਕਰਾ, ਜਸਵਿੰਦਰ ਕੌਰ, ਕਿਰਨ ਰਾਣੀ ਤੇ ਸਬੰਧਿਤ ਪਿੰਡ ਦੀਆਂ ਆਸ਼ਾ ਵਰਕਰਾਂ ਦਾ ਪੂਰਾ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਰੂਰੀ ਚੀਜ਼ਾਂ ਦੀ ਜਮ੍ਹਾਂਖੋਰੀ ਤੇ ਵਧੇਰੇ ਕੀਮਤ ਵਸੂਲਣ ਵਾਲਿਆਂ ਨੂੰ ਚਿਤਾਵਨੀ <br/> ਅਗਲੀ ਖ਼ਬਰ ਵਿਧਾਇਕ ਸਵਨਾ ਤੇ ਡਿਪਟੀ ਕਮਿਸ਼ਨਰ ਵਲੋਂ ਸੇਮ ਨਾਲੇ ਦਾ ਦੌਰਾ
Ad Position 24