ਜਲਾਲਾਬਾਦ, 4 ਸਤੰਬਰ (ਕਰਨ ਚੁਚਰਾ)- ਸ੍ਰੀ ਗਣੇਸ਼ ਮਹੋਤਸਵ ਦੇ ਚੱਲਦਿਆਂ ਸ੍ਰੀ ਬਾਲਾ ਜੀ ਧਾਮ ਮੰਦਰ ਵਿਖੇ ਸ੍ਰੀ ਗਣਪਤੀ ਦੀ ਮੂਰਤੀ ਸਥਾਪਨਾ ਕੀਤੀ ਗਈ ਹੈ | ਮੰਦਰ ਵਿਖੇ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਸ੍ਰੀ ਗਣਪਤੀ ਦਾ ਗੁਣਗਾਨ ਕੀਤਾ ਜਾਂਦਾ ਹੈ | ਪੰਡਿਤ ਰਮੇਸ਼ ਪਾਂਡੇ, ਪ੍ਰੇਮ ਵਲੇਚਾ ਨੇ ਦੱਸਿਆ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਪੁੱਜ ਕੇ ਹਾਜ਼ਰੀਆਂ ਲਗਵਾ ਰਹੇ ਹਨ | ਉਨ੍ਹਾਂ ਕਿਹਾ ਕਿ 6 ਸਤੰਬਰ ਨੂੰ ਸ੍ਰੀ ਗਣਪਤੀ ਦੀ ਮੂਰਤੀ ਦਾ ਪਿੰਡ ਲੱਧੂਵਾਲਾ ਵਿਖੇ ਨਹਿਰਾਂ 'ਤੇ ਵਿਸਰਜਨ ਕੀਤਾ ਜਾਵੇਗਾ | ਇਸ ਮੌਕੇ ਪੰਡਿਤ ਰਮੇਸ਼ ਪਾਂਡੇ, ਪ੍ਰੇਮ ਵਲੇਚਾ, ਰਮਨ ਵਲੇਚਾ, ਅਨਿਲ ਵਲੇਚਾ, ਲਾਲੀ ਬਜਾਜ, ਗੋਰਾ ਧਮੀਜਾ, ਅਜੇ ਬਜਾਜ, ਆਸ਼ੂ ਮੱਕੜ, ਦੀਪਕ ਕੱੁਕੜ, ਜਸਕੀਰਤ ਸਿੰਘ, ਲਵਿਸ਼ ਕੁਮਾਰ, ਜਤਿਨ ਕੁਮਾਰ ਵਰਮਾ, ਮੁਨੀਸ਼ ਵਾਟਸ, ਬੌਬੀ ਛਾਬੜਾ ਪਰਿਵਾਰ ਵਲੋਂ ਪੂਰਨ ਸੇਵਾ ਨਿਭਾਈ ਜਾ ਰਹੀ ਹੈ | ਬੀਤੀ ਰਾਤ ਅੰਬਿਕਾ ਭਜਨ ਮੰਡਲੀ ਸ੍ਰੀ ਮਹਾਂ ਕਾਲੀ ਮੰਦਰ ਵਲੋਂ ਸ੍ਰੀ ਗਣੇਸ਼ ਭਗਵਾਨ ਦਾ ਗੁਣਗਾਨ ਕੀਤਾ ਗਿਆ |