ਅਬੋਹਰ, 5 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਤੇ ਹਸਪਤਾਲ ਵਿਚ ਅਧਿਆਪਕ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾਕਟਰ ਜੀ.ਐੱਸ. ਮਿੱਤਲ, ਪਿ੍ੰਸੀਪਲ ਡਾਕਟਰ ਰਾਮ ਸਵਰੂਪ ਸ਼ਰਮਾ, ਵਾਈਸ ਪਿ੍ੰਸੀਪਲ ਪ੍ਰੋਫੈਸਰ ਰਹੀਸ਼ ਚੰਦਰ, ਪ੍ਰੋਫੈਸਰ ਜਗਵਿੰਦਰ ਕੌਰ, ਸਰੋਜ ਰਾਣੀ, ਮੈਡਮ ਆਦਿਤੀ, ਵਿਜੈ ਕੁਮਾਰ, ਰੋਹਿਤ ਨਾਗਪਾਲ, ਪੂਰਨ ਚੰਦ, ਸੰਯੋਗਿਤਾ, ਅਮਨਦੀਪ, ਸਵਪਨਦੀਪ, ਰਿੰਕੀ ਰਾਣੀ, ਗੁਰਲੀਨ ਕੌਰ, ਸੁਮਨ, ਸੰਜਨਾ, ਪ੍ਰਵੀਨ ਰਾਣੀ, ਪਾਇਲ, ਰਮਨਦੀਪ ਤੇ ਪੂਨਮ ਰਾਣੀ ਸਣੇ ਸਮੁੱਚਾ ਸਟਾਫ਼ ਹਾਜ਼ਰ ਸੀ | ਇਸ ਮੌਕੇ ਏ.ਐਨ.ਐਮ., ਜੀ.ਐਨ.ਐਮ., ਬੀ.ਐੱਸ.ਸੀ. ਨਰਸਿੰਗ, ਪੋਸਟ ਬੇਸਿਕ ਬੀ.ਐੱਸ.ਸੀ. ਨਰਸਿੰਗ, ਐਮ.ਐੱਸ.ਸੀ. ਨਰਸਿੰਗ ਦੇ ਵਿਦਿਆਰਥੀ ਸ਼ਾਮਿਲ ਹੋਏ | ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਡਾਕਟਰ ਜੀ.ਐੱਸ. ਮਿੱਤਲ ਨੇ ਕਿਹਾ ਕਿ ਭਾਰਤ ਦੇ ਦੂਜੇ ਰਾਸ਼ਟਰਪਤੀ ਤੇ ਮਹਾਨ ਦਾਰਸ਼ਨਿਕ ਡਾਕਟਰ ਸਰਵਪੱਲੀ ਰਾਧਾ ਕਿ੍ਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖਿਆ ਤੇ ਮਾਨਤਾ ਦੀ ਸੇਵਾ ਨੂੰ ਸਮਰਪਿਤ ਕੀਤਾ | ਇਸ ਮੌਕੇ ਪ੍ਰੋਫੈਸਰ ਰਹੀਸ਼ ਚੰਦਰ, ਸਰੋਜ ਰਾਣੀ, ਵਿਜੈ ਕੁਮਾਰ ਆਦਿ ਹਾਜ਼ਰ ਸਨ |