22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੁਜਾਵਲਪੁਰ ਧਾਮ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਖ਼ੂਨਦਾਨ ਕਰਦੇ ਹੋਏ ਖ਼ੂਨਦਾਨੀ | ਅਜੀਤ ਤਸਵੀਰ <br/> 07-09-2025
ਅਬੋਹਰ, 6 ਸਤੰਬਰ(ਵਿਵੇਕ ਹੂੜੀਆ)-ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਸੁਜਾਵਲਪੁਰ ਧਾਮ ਵਿਚ ਬਣੇ ਮੰਦਿਰ ਬਾਬਾ ਖੇਤਰਪਾਲ ਅਤੇ ਬਾਬਾ ਆਸ਼ਾ ਦੇਵਾ ਜੀ ਵੈੱਲਫੇਅਰ ਸੁਸਾਇਟੀ ਵਲੋਂ ਮੰਦਿਰ ਪ੍ਰਬੰਧਕ ਚਿਮਨ ਲਾਲ ਨਰੂਲਾ ਦੀ ਪੇ੍ਰਰਨਾ ਤੇ ਮਾਰਗਦਰਸ਼ਨ ਵਿਚ ਬਾਬਾ ਆਸ਼ਾ ਦੇਵਾ ਨੂੰ ਸਮਰਪਿਤ ਖ਼ੂਨਦਾਨ ਕੈਂਪ ਚੌਦਸ ਵਾਲੇ ਦਿਨ ਸੁਲਾਜਵਲਪੁਰ ਧਾਮ ਵਿਚ ਲਗਾਇਆ ਗਿਆ | ਇਸ ਦੌਰਾਨ ਗੱਦੀਨਸ਼ੀਨ ਰਜਨੀ ਬਾਬਾ ਅਤੇ ਅੰਗਰੇਜ਼ ਨਰੂਲਾ ਦੀ ਅਗਵਾਈ ਹੇਠ ਇਸ ਦੌਰਾਨ ਤਪੋਵਨ ਬਲੱਡ ਬੈਂਕ, ਰੁਦਰ ਤੇ ਬਿਹਾਨੀ ਬਲੱਡ ਬੈਂਕ ਟੀਮ ਸ੍ਰੀ ਗੰਗਾਨਗਰ ਵਲੋਂ ਖ਼ੂਨਦਾਨੀਆਂ ਤੋਂ ਖ਼ੂਨ ਇਕੱਠਾ ਕੀਤਾ ਗਿਆ | ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਚੱਲੇ ਇਸ ਖ਼ੂਨਦਾਨ ਕੈਂਪ ਵਿਚ ਲਗਭਗ 200 ਯੂਨਿਟ ਖ਼ੂਨਦਾਨ ਕੀਤਾ ਗਿਆ ਜਿਸ ਦੀ ਸ਼ੁਰੂਆਤ ਰਜਨੀ ਬਾਬਾ ਨੇ ਖ਼ੁਦ ਖ਼ੂਨਦਾਨ ਕਰਕੇ ਕੀਤੀ | ਇਸ ਤੋਂ ਬਾਅਦ ਸਾਰੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਇਸ ਦੌਰਾਨ ਰਜਨੀ ਬਾਬਾ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਦਾਨ ਹੈ ਕਿਉਂਕਿ ਇਹ ਸੈਂਕੜੇ ਕੀਮਤੀ ਜਾਨਾਂ ਬਚਾ ਸਕਦਾ ਹੈ | ਇਸ ਮੌਕੇ ਮੰਦਰ ਦੇ ਪ੍ਰਬੰਧਕ ਚਿਮਨ ਲਾਲ ਨਰੂਲਾ, ਰਜਨੀ ਬਾਬਾ ਤੇ ਅੰਗਰੇਜ਼ ਨਰੂਲਾ ਨੇ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਮੈਡੀਕਲ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਲਗ਼ੀਧਰ ਟਰੱਸਟ ਬੜੂ ਸਾਹਿਬ ਨੇ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ ਲਗਾਏ <br/> ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਹੜ੍ਹਾਂ ਨਾਲ 123 ਕਿੱਲੋਮੀਟਰ ਸੜਕਾਂ ਤੇ 25 ਹਜ਼ਾਰ ਦੇ ਕਰੀਬ ਆਬਾਦੀ ਹੋਈ ਪ੍ਰਭਾਵਿਤ <br/>...
Ad Position 24