22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫ਼ਾਜ਼ਿਲਕਾ ਨੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਅਧਿਆਪਕ ਦਿਵਸ <br/>

Ad Position 21
No active advertisement
ਫ਼ਾਜ਼ਿਲਕਾ ਦੇ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਯੂਨੀਅਨ ਦੇ ਆਗੂ | ਅਜੀਤ ਤਸਵੀਰ <br/> 07-09-2025
ਫ਼ਾਜ਼ਿਲਕਾ, 6 ਸਤੰਬਰ (ਦਵਿੰਦਰ ਪਾਲ ਸਿੰਘ) - ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਆਪਣੀਆਂ ਵਿਭਾਗੀ ਅਤੇ ਆਰਥਿਕ ਮੰਗਾਂ ਲਈ ਚੱਲ ਰਹੀਆਂ ਸੰਘਰਸ਼ੀ ਸਰਗਰਮੀਆਂ ਨੂੰ ਠੱਲ੍ਹ ਪਾਉਂਦਿਆਂ ਅਧਿਆਪਕ ਦੇ ਸਮਾਜਿਕ ਰੋਲ ਨੂੰ ਪਹਿਲ ਦਿੰਦਿਆਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ 'ਸੰਘਰਸ਼ ਵੀ ਸੇਵਾ ਵੀ' ਦਾ ਨਾਅਰਾ ਦਿੰਦਿਆਂ ਹੜ੍ਹ ਪੀੜਤਾਂ ਦੇ ਹੱਕ ਵਿਚ ਡਟਣ ਦਾ ਫ਼ੈਸਲਾ ਕੀਤਾ ਹੈ | ਜਿੱਥੇ ਪਿਛਲੇ ਸਮੇਂ ਵਿਚ ਡੀ. ਟੀ. ਐੱਫ. ਅਧਿਆਪਕ ਮੰਗਾਂ ਲਈ ਸੰਘਰਸ਼ ਦੇ ਰਾਹ 'ਤੇ ਚੱਲਦੀ ਰਹੀ ਹੈ | ਹੁਣ ਹੜ੍ਹਾਂ ਕਾਰਨ ਆਈ ਬਿਪਤਾ ਮੌਕੇ ਜਥੇਬੰਦੀ ਨੇ ਪੀੜਤ ਲੋਕਾਂ ਦੀ ਸੇਵਾ ਲਈ ਹਾਜ਼ਰ ਹੁੰਦਿਆਂ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਹੜ੍ਹ ਪੀੜਤਾਂ ਲਈ ਫ਼ੰਡ ਦੇਣ ਦਾ ਸੱਦਾ ਦਿੱਤਾ | ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਫ਼ਾਜ਼ਿਲਕਾ ਵਲੋਂ ਇਸ ਮੁਹਿੰਮ ਤਹਿਤ ਪਿਛਲੇ ਦਿਨਾਂ ਤੋਂ ਅਧਿਆਪਕ ਵਰਗ ਨੂੰ ਫ਼ੰਡ ਦੀ ਅਪੀਲ ਕੀਤੀ ਤੇ ਹੜ੍ਹ ਪੀੜਿਤ ਲੋਕਾਂ ਦੇ ਸਹਿਯੋਗ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ | ਅਧਿਆਪਕ ਵਰਗ ਨੇ ਇਸ ਅਪੀਲ ਨੂੰ ਵੱਡਾ ਹੁੰਗਾਰਾ ਦਿੰਦੇ ਹੋਏ 2 ਲੱਖ 45 ਹਜ਼ਾਰ ਦੇ ਕਰੀਬ ਫ਼ਾਜ਼ਿਲਕਾ ਵਲੋਂ ਰਾਸ਼ੀ ਹੜ੍ਹ ਪੀੜਿਤ ਲੋਕਾਂ ਲਈ ਇਕੱਠੀ ਕੀਤੀ ਗਈ ਅਤੇ ਅਜੇ ਵੀ ਅਧਿਆਪਕ ਸਾਥੀਆਂ ਦਾ ਸਹਿਯੋਗ ਆ ਰਿਹਾ ਹੈ | ਇਸ ਤੋਂ ਇਲਾਵਾ ਕੁੱਝ ਸਕੂਲਾਂ ਵਲੋਂ ਰਾਹਤ ਸਮਗਰੀ ਵੀ ਭੇਜੀ ਗਈ | ਜਾਣਕਾਰੀ ਦਿੰਦਿਆਂ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਂ ਵਾਲੀ ਅਤੇ ਜ਼ਿਲ੍ਹਾ ਸਕੱਤਰ ਕੁਲਜੀਤ ਡੰਗਰ ਖੇੜਾ ਨੇ ਦੱਸਿਆ ਕਿ ਇਸ ਰਾਸ਼ੀ ਨੂੰ ਜਥੇਬੰਦਕ ਢਾਂਚੇ ਰਾਹੀਂ ਅਸਲ ਹੜ੍ਹ ਪੀੜਤਾਂ ਤੱਕ ਉਨ੍ਹਾਂ ਦੀਆਂ ਲੋੜਾਂ ਦੇ ਅਨੁਸਾਰ ਪੁੱਜਦਾ ਕੀਤਾ ਜਾਵੇਗਾ | ਇਸੇ ਲੜੀ ਤਹਿਤ ਤਹਿਤ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਫ਼ਾਜ਼ਿਲਕਾ ਨੇ ਅਧਿਆਪਕ ਦਿਵਸ ਹੜ੍ਹ ਪੀੜਤਾਂ ਦੀ ਸੇਵਾ ਕਰਕੇ ਵਿਲੱਖਣ ਤਰੀਕੇ ਨਾਲ ਮਨਾਇਆ | ਇਸ ਮੌਕੇ ਵੱਖ-ਵੱਖ ਬਲਾਕਾਂ ਤੋਂ ਡੀ. ਟੀ. ਐੱਫ. ਦੇ ਮੈਂਬਰ ਵੱਡੀ ਗਿਣਤੀ ਵਿਚ ਡੀ. ਟੀ. ਐੱਫ਼. ਵਲੋਂ ਬਣਾਏ 'ਹੜ੍ਹ ਪੀੜਤ ਰਾਹਤ ਸਮਗਰੀ ਕਲੈਕਸ਼ਨ ਕੇਂਦਰ ਫ਼ਾਜ਼ਿਲਕਾ ਵਿਖੇ ਪਹੁੰਚੇ ਜਿਸ ਵਿਚ ਵੱਖ-ਵੱਖ ਬੁਲਾਰਿਆਂ ਰਮੇਸ਼ ਸੱਪਾਂਵਾਲੀ, ਸ੍ਰੀਮਤੀ ਪੂਨਮ ਕਾਸਵਾਂ, ਪ੍ਰੋ. ਅਜੈ ਖੋਸਲਾ, ਪੀ. ਐੱਸ. ਯੂ. ਸੂਬਾ ਸਕੱਤਰ ਧੀਰਜ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ, ਗੁਰਵਿੰਦਰ ਸਿੰਘ ਵਲੋਂ ਅੱਜ ਦੇ ਦਿਨ ਨੂੰ ਸਾਡੇ ਹੀ ਹੜ੍ਹ ਪੀੜਤ ਲੋਕਾਂ ਦੇ ਲੇਖੇ ਲਾਉਣ ਦੇ ਕਾਰਜ ਨੂੰ ਸਮੇਂ ਦੀ ਲੋੜ ਦੱਸਿਆ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੀੜਤ ਲੋਕਾਂ ਦੀ ਬਾਂਹ ਸਰਕਾਰਾਂ ਨਹੀਂ ਸਗੋਂ ਸੁਚੇਤ ਤੇ ਜਾਗਰੂਕ ਲੋਕ ਹੀ ਫੜਦੇ ਹਨ | ਇਸ ਔਖੀ ਘੜੀ ਵਿਚ ਡੀ. ਟੀ. ਐੱਫ਼. ਦੀ ਵਿਸ਼ਾਲ ਵਿਚਾਰਧਾਰਾ ਕਰਕੇ ਹੀ ਵੱਡੀ ਟੀਮ ਇਸ ਸਮੇਂ ਅਤੇ ਆਉਣ ਵਾਲੇ ਦਿਨਾਂ ਵਿਚ ਪੀੜਤ ਲੋਕਾਂ ਦੀ ਲਗਾਤਾਰ ਮਦਦ ਕਰਦੀ ਰਹੇਗੀ | ਅੱਜ ਡੀ. ਟੀ. ਐੱਫ਼. ਦੀ ਟੀਮ, ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੇ ਨਾਲ ਮਿਲ ਕੇ ਪਿੰਡ ਮੁਹਾਰ ਸੋਨਾ ਤੇ ਸਾਬੂਆਣਾ ਵਿਖੇ ਰਾਹਤ ਸਮਗਰੀ ਲੈ ਕੇ ਪਹੁੰਚੀ ਤੇ ਸਾਰੇ ਲੋੜਵੰਦਾਂ ਨੂੰ ਇਹ ਰਾਹਤ ਸਮਗਰੀ ਵੰਡੀ ਗਈ | ਇਸ ਮੌਕੇ ਕੁਲਜੀਤ ਡੰਗਰ ਖੇੜਾ, 6635 ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਸ਼ਲਿੰਦਰ ਕੰਬੋਜ, ਪ੍ਰੋਫੈਸਰ ਅਜੈ ਖੋਸਲਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਧੀਰਜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ, ਨਾਰੰਗ ਲਾਲ, ਰਮੇਸ਼ ਸੱਪਾਂ ਵਾਲੀ, ਬਲਜਿੰਦਰ ਗਰੇਵਾਲ, ਜਗਦੀਸ਼ ਲਾਲ, ਅਮਰ ਲਾਲ, ਹਰੀਸ਼ ਕੁਮਾਰ, ਓਮ ਪ੍ਰਕਾਸ਼, ਪੂਨਮ ਸਹਾਰਨ, ਪਰਮਜੀਤ ਕੌਰ, ਸ਼ੇਫਾਲੀ ਧਵਨ, ਅਨੀਤਾ ਰਾਣੀ, ਸੁਖਦੀਪ ਬੁਰਜ ਮੁਹਾਰ, ਸੁਬਾਸ਼, ਮਨਦੀਪ ਸੈਣੀ, ਵਿਕਰਮ ਕੌੜਿਆਂ ਵਾਲੀ, ਗੌਰਵ ਬਜਾਜ, ਇੰਦਰਾਜ, ਪਿਰਥੀ ਵਰਮਾ, ਮਹਿੰਦਰ ਕੁਮਾਰ, ਸੀਤਾ ਰਾਮ, ਰਾਜਿੰਦਰ ਸੇਵਟਾ, ਮਹਿੰਦਰ ਸਿੰਘ, ਰਮੇਸ਼ ਸੁਧਾ, ਰਮਨ ਸੇਠੀ, ਗਗਨ, ਮਦਨ ਲਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਮੁਹਾਰ ਖੀਵਾ ਤੋਂ ਇਲਾਵਾ ਦਿਲਕਰਨ, ਹਰਮਨਦੀਪ, ਅਦਿੱਤਿਆ, ਰਾਜਨ ਮੁਹਾਰ ਸੋਨਾ, ਮਮਤਾ ਲਾਧੂਕਾ, ਗੁਰਪ੍ਰੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੈਡਮ ਰਾਜ ਕੌਰ ਤੇ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਮ.ਡੀ. ਕਾਲਜ ਅਬੋਹਰ ਵਿਖੇ ਅਧਿਆਪਕ ਦਿਵਸ ਮਨਾਇਆ <br/> ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਮਿੰਟੂ ਵਲੋਂ ਬੈਡਮਿੰਟਨ ਅਕੈਡਮੀ ਦਾ ਰਸਮੀ ਉਦਘਾਟਨ <br/>
Ad Position 24