ਅਬੋਹਰ, 24 ਸਤੰਬਰ(ਵਿਵੇਕ ਹੂੜੀਆ)-ਰੋਟਰੀ ਕਲੱਬ ਅਬੋਹਰ ਮਿਡਟਾਊਨ ਵਲੋਂ ਕੱਲ੍ਹ ਮੇਜਰ ਸੁਰਿੰਦਰ ਹਸਪਤਾਲ ਵਿਖੇ ਸਪਾਈਨ ਕਾਇਰੋਪ੍ਰੈਕਟਿਕ ਐਂਡ ਮੈਨੀਪੁਲੇਸ਼ਨ ਕੈਂਪ ਲਗਾਇਆ ਗਿਆ | ਇਸ ਮੌਕੇ ਸ਼੍ਰੀ ਗੰਗਾਨਗਰ ਤੋਂ ਡਾ. ਕੁਲਦੀਪ ਸਿੰਘ ਬੀ.ਪੀ.ਟੀ.ਐਮ.ਆਈ.ਏ.ਪੀ. ਨੇ ਕੈਂਪ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਤੇ 45 ਮਰੀਜ਼ਾਂ ਦਾ ਇਲਾਜ ਕੀਤਾ | ਸਾਰੇ ਮਰੀਜ਼ ਇਲਾਜ ਤੋਂ ਬਹੁਤ ਸੰਤੁਸ਼ਟ ਸਨ ਤੇ ਉਨ੍ਹਾਂ ਨੇ ਰੋਟਰੀ ਕਲੱਬ ਅਬੋਹਰ ਮਿਡਟਾਊਨ ਨੂੰ ਭਵਿੱਖ ਵਿਚ ਵੀ ਅਜਿਹੇ ਉਪਯੋਗੀ ਕੈਂਪ ਲਗਾਉਣ ਦੀ ਬੇਨਤੀ ਕੀਤੀ | ਪ੍ਰੋਜੈਕਟ ਡਾਇਰੈਕਟਰ ਦੀਪਕ ਭਾਟੀਆ ਤੇ ਸਰਬਜੀਤ ਸਿੰਘ ਨੇ ਸਾਰੇ ਮਰੀਜ਼ਾਂ ਦੀ ਚੰਗੀ ਦੇਖਭਾਲ ਕੀਤੀ | ਪ੍ਰਧਾਨ ਅਮਿੱਤ ਕਾਮਰਾ ਤੇ ਸਕੱਤਰ ਯਸ਼ੂ ਮੁੰਜਾਲ ਨੇ ਡਾਕਟਰ ਨੂੰ ਵਧਾਈ ਦਿੱਤੀ | ਕੁਲਦੀਪ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਤੇ ਸੁਨੀਲ ਗੋਦਾਰਾ ਨੂੰ ਹਸਪਤਾਲ ਵਿਚ ਜਗ੍ਹਾ ਪ੍ਰਦਾਨ ਕਰਨ ਤੇ ਸਟਾਫ਼ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਤੇ ਨੇੜਲੇ ਭਵਿੱਖ ਵਿਚ ਸਮਾਜ ਲਈ ਸੇਵਾ ਕੈਂਪ ਜਾਰੀ ਰੱਖਣ ਦਾ ਵਾਅਦਾ ਕੀਤਾ ਗਿਆ | ਇਸ ਮੌਕੇ ਸ਼ਿਵਾਸ਼ ਨਾਗਪਾਲ, ਸੂਰਜ ਸੇਤੀਆ, ਮਨੋਜ ਨਾਗਪਾਲ, ਗੌਰਵ ਮੁੰਜਾਲ, ਅਰੁਣ ਖੁੰਗਰ, ਆਸ਼ੀਸ਼ ਨਾਗਪਾਲ, ਰਿਸ਼ੀ ਛਾਬੜਾ, ਡਾ. ਰਾਜੇਸ਼ ਮਿੱਢਾ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਦੀਪਕ ਭਾਟੀਆ, ਸੁਰੇਸ਼ ਗਰੋਵਰ, ਤਰੁਨ ਮੁੰਜਾਲ ਆਦਿ ਮੌਜੂਦ ਸਨ |