02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡਾ: ਰੋਹਿਤ ਗੋਇਲ ਨੇ ਸਿਵਲ ਸਰਜਨ ਫ਼ਾਜ਼ਿਲਕਾ ਵਜੋਂ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 26-09-2025
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਸਿਹਤ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਡਾ: ਰੋਹਿਤ ਗੋਇਲ ਨੂੰ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਉਹ ਸਹਾਇਕ ਸਿਵਲ ਸਰਜਨ ਦੀਆਂ ਸੇਵਾਵਾਂ ਨਿਭਾ ਰਹੇ ਸਨ ਜੋ ਕਿ ਨਾਲ ਨਿਭਾਉਂਦੇ ਰਹਿਣਗੇ | ਸਿਵਲ ਹਸਪਤਾਲ ਵਿਖੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਵੀ ਉਹ ਡਿਊਟੀ ਨਿਭਾ ਚੁੱਕੇ ਹਨ | ਡਾ. ਰੋਹਿਤ ਗੋਇਲ ਦੀ ਤਾਇਨਾਤੀ 'ਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ | ਪਹਿਲਾ ਸਿਵਲ ਸਰਜਨ ਦਾ ਕਾਰਜ ਭਾਰ ਸੰਭਾਲ ਰਹੇ ਡਾ. ਰਾਜ ਕੁਮਾਰ ਨੇ ਡਾ. ਰੋਹਿਤ ਗੋਇਲ ਨੂੰ ਕੁਰਸੀ ਤੇ ਬਿਠਾਇਆ | ਡਾ. ਰੋਹਿਤ ਗੋਇਲ ਨੇ ਅੱਜ ਫ਼ਾਜ਼ਿਲਕਾ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਲੋਕਾਂ ਤੱਕ ਹੋਰ ਤਨਦੇਹੀ ਨਾਲ ਸਿਹਤ ਵਿਭਾਗ ਦੀਆਂ ਸਕੀਮਾਂ ਤੇ ਸਹੂਲਤਾਂ ਪਹੁੰਚਾਉਣ ਲਈ ਪਹਿਲਕਦਮੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਡਾ. ਐਰਿਕ ਅਤੇ ਡਾ. ਅਰਪਿਤ ਗੁਪਤਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਅਬੋਹਰ ਦੇ ਵੱਖ-ਵੱਖ ਇਲਾਕਿਆਂ 'ਚ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰੇਜ ਦੀ ਸਫ਼ਾਈ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਹਰਿਆਣਾ ਦੇ ਹਿੱਤ ਲਈ ਖੇਤਰੀ ਪਾਰਟੀ ਦੀ ਸਰਕਾਰ ਜ਼ਰੂਰੀ-ਸੁਖਬੀਰ <br/>
Ad Position 24