01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹਰਿਆਣਾ ਦੇ ਹਿੱਤ ਲਈ ਖੇਤਰੀ ਪਾਰਟੀ ਦੀ ਸਰਕਾਰ ਜ਼ਰੂਰੀ-ਸੁਖਬੀਰ <br/>

Ad Position 21
No active advertisement
ਅਜੀਤ ਡੈਸਕ 26-09-2025

ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੋਹਤਕ ਰੈਲੀ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਦੇਵੀ ਲਾਲ ਇਕ ਸੰਘਰਸ਼ਸ਼ੀਲ ਨੇਤਾ ਸਨ | ਸੁਖਬੀਰ ਸਿੰਘ ਬਾਦਲ ਨੇ ਚੌਧਰੀ ਅਭੈ ਸਿੰਘ ਚੌਟਾਲਾ ਨੂੰ ਆਪਣਾ ਭਰਾ ਦੱਸਦੇ ਹੋਏ ਕਿਹਾ ਕਿ ਚੌਧਰੀ ਅਭੈ ਸਿੰਘ ਚੌਟਾਲਾ ਚੌਧਰੀ ਦੇਵੀ ਲਾਲ ਦੇ ਸੱਚੇ ਵਾਰਸ ਹਨ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਮਿਲੇ ਲਗਭਗ 80 ਸਾਲ ਹੋ ਗਏ ਹਨ | ਇਸ ਲੰਬੇ ਸਮੇਂ ਦੌਰਾਨ ਪਿੰਡ ਤਰੱਕੀ ਕਰਨ ਵਿਚ ਅਸਫ਼ਲ ਰਹੇ ਹਨ | ਇਹ ਸਰਕਾਰਾਂ ਦੀ ਮਾਨਸਿਕਤਾ ਕਾਰਨ ਹੈ | ਰਾਸ਼ਟਰੀ ਪਾਰਟੀਆਂ ਨੂੰ ਕਿਸਾਨਾਂ ਅਤੇ ਗ਼ਰੀਬਾਂ ਲਈ ਕੋਈ ਪਿਆਰ ਨਹੀਂ ਹੈ | ਭਾਜਪਾ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਕਦੇ ਵੀ ਗ਼ਰੀਬਾਂ ਅਤੇ ਕਿਸਾਨਾਂ ਬਾਰੇ ਨਹੀਂ ਸੋਚਦੀਆਂ | ਉਨ੍ਹਾਂ ਦਾ ਟੀਚਾ ਰਾਜ ਕਰਨਾ ਹੈ, ਸੇਵਾ ਕਰਨਾ ਨਹੀਂ | ਅਜਿਹੀਆਂ ਪਾਰਟੀਆਂ ਧਰਮ ਅਤੇ ਜਾਤ ਦੇ ਆਧਾਰ 'ਤੇ ਰਾਜਨੀਤੀ ਖੇਡਦੀਆਂ ਹਨ | ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਵਿਚਲੇ ਅੰਤਰ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਖੇਤਰੀ ਪਾਰਟੀਆਂ ਹਮੇਸ਼ਾ ਰਾਜ ਦੇ ਹਿੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਦੇਸ਼ ਨੇ ਤਿੰਨ ਪ੍ਰਮੁੱਖ ਕਿਸਾਨ ਨੇਤਾ ਪੈਦਾ ਕੀਤੇ ਹਨ: ਚੌਧਰੀ ਦੇਵੀ ਲਾਲ, ਚੌਧਰੀ ਚਰਨ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਅਤੇ ਗ਼ਰੀਬਾਂ ਦੇ ਹੱਕਾਂ ਲਈ ਲੜਾਈ ਲੜੀ | ਅੱਜ ਦੀਆਂ ਪਾਰਟੀਆਂ ਪੂੰਜੀਪਤੀਆਂ ਦੇ ਕਰਜ਼ੇ ਮੁਆਫ਼ ਕਰਦੀਆਂ ਹਨ ਪਰ ਕਿਸਾਨਾਂ ਅਤੇ ਗ਼ਰੀਬਾਂ ਲਈ ਨਹੀਂ |

Ad Position 22
No active advertisement
ਪਿਛਲੀ ਖ਼ਬਰ ਡਾ: ਰੋਹਿਤ ਗੋਇਲ ਨੇ ਸਿਵਲ ਸਰਜਨ ਫ਼ਾਜ਼ਿਲਕਾ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਚੌਧਰੀ ਦੇਵੀ ਲਾਲ ਸੰਘਰਸ਼, ਸੇਵਾ ਤੇ ਸਦਭਾਵਨਾ ਦੀ ਵਿਲੱਖਣ ਉਦਾਹਰਨ-ਅਭੈ ਚੌਟਾਲਾ
Ad Position 24