ਕਿਹਾ, ਅਸੀਂ 2029 'ਚ ਭਾਜਪਾ ਨੂੰ ਸੱਤਾ ਤੋਂ ਲਾਹ ਦੇਵਾਂਗੇ ਤੇ ਕਾਂਗਰਸ ਨੂੰ ਹਰਾ ਦੇਵਾਂਗੇ
<br/>
ਚੰਡੀਗੜ੍ਹ, 25 ਸਤੰਬਰ (ਰਾਮ ਸਿੰਘ ਬਰਾੜ)-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਰਾਸ਼ਟਰੀ ਪ੍ਰਧਾਨ ਚੌਧਰੀ ਅਭੈ ਸਿੰਘ ਚੌਟਾਲਾ ਨੇ ਰੋਹਤਕ ਰੈਲੀ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਦੇਵੀ ਲਾਲ ਇਕ ਸੰਘਰਸ਼ਸ਼ੀਲ ਨੇਤਾ ਸਨ, ਜੋ ਸੰਘਰਸ਼, ਸੇਵਾ ਅਤੇ ਸਦਭਾਵਨਾਂ ਦੀ ਵਿਲੱਖਣ ਉਦਾਹਰਨ ਸਨ | ਭਾਜਪਾ ਅਤੇ ਕਾਂਗਰਸ 'ਤੇ ਦੋਸ਼ ਲਗਾਉਂਦੇ ਹੋਏ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 2029 ਵਿਚ ਉਹ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ ਅਤੇ ਕਾਂਗਰਸ ਨੂੰ ਹਰਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਸਰਕਾਰ ਲਿਆਉਣਗੇ | ਸਟੇਜ ਦਾ ਪ੍ਰਬੰਧਨ ਜ਼ਿਲ੍ਹਾ ਪ੍ਰੀਸ਼ਦ ਸਿਰਸਾ ਦੇ ਚੇਅਰਮੈਨ ਕਰਨ ਚੌਟਾਲਾ ਅਤੇ ਪਾਰਟੀ ਦੇ ਕਾਨੂੰਨੀ ਸੈੱਲ ਦੇ ਸੂਬਾ ਪ੍ਰਧਾਨ ਜਸਬੀਰ ਢਿੱਲੋਂ ਨੇ ਸਾਂਝੇ ਤੌਰ 'ਤੇ ਕੀਤਾ | ਰੋਹਤਕ ਵਿਚ ਦੇਵੀ ਲਾਲ ਦੀ 112ਵੀਂ ਜਯੰਤੀ 'ਤੇ ਆਯੋਜਿਤ ਰੈਲੀ ਵਿਚ ਚੌਧਰੀ ਅਭੈ ਸਿੰਘ ਚੌਟਾਲਾ, ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਨੇਤਾ ਪ੍ਰੋ. ਸੰਪਤ ਸਿੰਘ, ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਸੁਰੇਂਦਰ ਚੌਧਰੀ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤੇਲੰਗਾਨਾ ਤੋਂ ਸਾਬਕਾ ਲੋਕ ਸਭਾ ਮੈਂਬਰ ਕੇ. ਕਵਿਤਾ, ਸਾਬਕਾ ਵਿਧਾਇਕ ਬਲਵਾਨ ਪੂਨੀਆ, ਰੇਵਾੜੀ ਤੋਂ ਸਾਬਕਾ ਵਿਧਾਇਕ ਰਘੂ ਯਾਦਵ, ਕਾਂਤਾ ਚੌਟਾਲਾ, ਸੁਨੈਨਾ ਚੌਟਾਲਾ, ਵਿਧਾਇਕ ਅਦਿੱਤਿਆ ਦੇਵੀ ਲਾਲ, ਅਰਜੁਨ ਚੌਟਾਲਾ ਅਤੇ ਲੰਡਨ ਤੋਂ ਰਾਹੁਲ ਅਹਿਲਾਵਤ ਨੇ ਵੀ ਸ਼ਿਰਕਤ ਕੀਤੀ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਨੂੰ ਸ਼ਰਧਾਂਜਲੀ ਭੇਟ ਕੀਤੀ | ਰੈਲੀ ਵਿਚ ਇਨੈਲੋ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਕਾਸ਼ ਭਾਰਤੀ, ਸ਼ੇਰ ਸਿੰਘ ਬਦਸ਼ਾਮੀ, ਸਾਬਕਾ ਪੁਲਿਸ ਡਾਇਰੈਕਟਰ ਜਨਰਲ ਐਮ.ਐਸ. ਮਲਿਕ ਸਮੇਤ ਕਈ ਹੋਰ ਆਗੂ ਮੌਜੂਦ ਸਨ |
ਚੌਧਰੀ ਦੇਵੀ ਲਾਲ ਸੰਘਰਸ਼, ਸੇਵਾ ਤੇ ਸਦਭਾਵਨਾ ਦੀ ਵਿਲੱਖਣ ਉਦਾਹਰਨ-ਅਭੈ ਚੌਟਾਲਾ
ਅਜੀਤ ਡੈਸਕ
26-09-2025