ਨਸ਼ੇ ਕਾਰਨ ਨੌਜਵਾਨ ਦੀ ਮੌਤ
ਧਾਰੀਵਾਲ (ਗੁਰਦਾਸਪੁਰ), 1 ਨਵੰਬਰ (ਸਵਰਨ ਸਿੰਘ )-ਸ਼ਹਿਰ ਧਾਰੀਵਾਲ ਦੇ ਮੁਹੱਲਾ ਪੁਰਾਣਾ ਧਾਰੀਵਾਲ ਵਾਸੀ ਪੰਕਜ ਕੁਮਾਰ ਦੀ ਨਸ਼ੇ ਕਾਰਨ ਮੌਤ ਗਈ। ਪੰਕਜ ਪੁੱਤਰ ਨਰਿੰਦਰ ਸ਼ਰਮਾ ਦੀ ਪਤਨੀ ਰਚਨਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਹੀ ਇਕ ਲੜਕਾ ਅਭੀ ਪੁੱਤਰ ਸਟੀਫਨ ਉਸ ਦੇ ਪਤੀ ਪੰਕਜ ਨੂੰ ਲੈ ਕੇ ਗਿਆ ਸੀ, ਜਿਸ ਨੂੰ ਕੋਈ ਨਸ਼ਾ ਦੇ ਕੇ ਬੇਹੋਸ਼ੀ ਦੀ ਹਾਲਤ ’ਚ ਆਪਣੇ ਘਰੋਂ ਬਾਹਰ ਸੜਕ ’ਤੇ ਸੁੱਟ ਦਿੱਤਾ।
ਧਾਰੀਵਾਲ (ਗੁਰਦਾਸਪੁਰ), 1 ਨਵੰਬਰ (ਸਵਰਨ ਸਿੰਘ )-ਸ਼ਹਿਰ ਧਾਰੀਵਾਲ ਦੇ ਮੁਹੱਲਾ ਪੁਰਾਣਾ ਧਾਰੀਵਾਲ ਵਾਸੀ ਪੰਕਜ ਕੁਮਾਰ ਦੀ ਨਸ਼ੇ ਕਾਰਨ ਮੌਤ ਗਈ। ਪੰਕਜ ਪੁੱਤਰ ਨਰਿੰਦਰ ਸ਼ਰਮਾ ਦੀ ਪਤਨੀ ਰਚਨਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ ਦਾ ਹੀ ਇਕ ਲੜਕਾ ਅਭੀ ਪੁੱਤਰ ਸਟੀਫਨ ਉਸ ਦੇ ਪਤੀ ਪੰਕਜ ਨੂੰ ਲੈ ਕੇ ਗਿਆ ਸੀ, ਜਿਸ ਨੂੰ ਕੋਈ ਨਸ਼ਾ ਦੇ ਕੇ ਬੇਹੋਸ਼ੀ ਦੀ ਹਾਲਤ ’ਚ ਆਪਣੇ ਘਰੋਂ ਬਾਹਰ ਸੜਕ ’ਤੇ ਸੁੱਟ ਦਿੱਤਾ। ਪਤਾ ਲੱਗਣ ’ਤੇ ਉਸ ਨੇ ਆਪਣੇ ਘਰ ਦੇ ਜੀਆਂ ਅਤੇ ਗੁਆਂਢੀਆਂ ਨੂੰ ਨਾਲ਼ ਲੈ ਕੇ ਪੰਕਜ ਨੂੰ ਅੰਮ੍ਰਿਤਸਰ ਇਕ ਹਸਪਤਾਲ ਵਿਚ ਦਾਖਲ ਕਰਵਾਇਆ, ਜਿਸ ਦੀ ਅੱਜ ਮੌਤ ਹੋ ਗਈ ਹੈ। ਮ੍ਰਿਤਕ ਦੀਆਂ ਤਿੰਨ ਛੋਟੀਆਂ ਬੇਟੀਆਂ ਹੀ ਹਨ। ਰਚਨਾ ਕੁਮਾਰੀ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਐਸ. ਐਚ. ਓ. ਜਤਿੰਦਰ ਕੁਮਾਰ ਨੇ ਕਿਹਾ ਮਾਮਲਾ ਉਨ੍ਹਾਂ ਦੇ ਧਾਰੀਵਾਲ ਆਉਣ ਤੋਂ ਪਹਿਲਾਂ ਦਾ ਹੈ ਪਰ ਫਿਰ ਵੀ ਉਹ ਕਾਨੂੰਨ ਅਨੁਸਾਰ ਤਫ਼ਤੀਸ਼ ਕਰਨਗੇ।