ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਰੱਖ - ਰਖਾਅ ਦੀ ਜ਼ਿੰਮੇਵਾਰੀ ਹੁਣ ਐੱਨ . ਬੀ . ਸੀ . ਸੀ . ਕੋਲ
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਇਤਿਹਾਸਕ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਨਵੀਨੀਕਰਨ ਅਤੇ ਪੁਨਰ-ਵਿਕਾਸ ਦਾ ਪ੍ਰਾਜੈਕਟ ਪੂਰਾ ਕਰਨ ਵਾਲੀ ਗੁਜਰਾਤ (ਅਹਿਮਦਾਬਾਦ) ਦੀ ਕੰਪਨੀ ਵਾਮਾ ਕਮਿਊਨੀਕੇਸ਼ਨਜ਼ ਦਾ ਟੈਂਡਰ ਖ਼ਤਮ ਹੋ ਗਿਆ ਹੈ। ਹੁਣ ਇਸ ਇਤਿਹਾਸਕ ਅਸਥਾਨ ਦੇ ਪੁਨਰ-ਵਿਕਾਸ, ਮੁਰੰਮਤ ਅਤੇ ਰੱਖ-ਰਖਾਅ ਦਾ ਜ਼ਿੰਮਾ ਐੱਨ.
ਅੰਮ੍ਰਿਤਸਰ, 1 ਨਵੰਬਰ (ਸੁਰਿੰਦਰ ਕੋਛੜ)-ਇਤਿਹਾਸਕ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਨਵੀਨੀਕਰਨ ਅਤੇ ਪੁਨਰ-ਵਿਕਾਸ ਦਾ ਪ੍ਰਾਜੈਕਟ ਪੂਰਾ ਕਰਨ ਵਾਲੀ ਗੁਜਰਾਤ (ਅਹਿਮਦਾਬਾਦ) ਦੀ ਕੰਪਨੀ ਵਾਮਾ ਕਮਿਊਨੀਕੇਸ਼ਨਜ਼ ਦਾ ਟੈਂਡਰ ਖ਼ਤਮ ਹੋ ਗਿਆ ਹੈ। ਹੁਣ ਇਸ ਇਤਿਹਾਸਕ ਅਸਥਾਨ ਦੇ ਪੁਨਰ-ਵਿਕਾਸ, ਮੁਰੰਮਤ ਅਤੇ ਰੱਖ-ਰਖਾਅ ਦਾ ਜ਼ਿੰਮਾ ਐੱਨ. ਬੀ. ਸੀ. ਸੀ. (ਨੈਸ਼ਨਲ ਬਿਲਡਿੰਗ ਕੰਸਟਰੱਕਸ਼ਨ ਕਾਰਪੋਰੇਸ਼ਨ ਲਿਮਿਟਡ) ਅਤੇ ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.) ਸਾਂਝੇ ਤੌਰ ’ਤੇ ਸੰਭਾਲਣਗੇ। ਜਾਣਕਾਰੀ ਅਨੁਸਾਰ ਵਾਮਾ ਕਮਿਊਨੀਕੇਸ਼ਨਜ਼ ਨੇ ਭਾਰਤੀ ਪੁਰਾਤਤਵ ਸਰਵੇਖਣ ਦੀ ਦੇਖ-ਰੇਖ ਹੇਠ ਜਲ੍ਹਿਆਂਵਾਲਾ ਬਾਗ ਦੀ ਪੁਰਾਣੀ ਇਤਿਹਾਸਕ ਦਿੱਖ ਨੂੰ ਖ਼ਤਮ ਕਰਕੇ ਇਸ ਨੂੰ ਆਧੁਨਿਕ ਰੂਪ ਦਿੱਤਾ ਸੀ। ਜ਼ਿਕਰਯੋਗ ਹੈ ਕਿ ਅਗਸਤ 2021 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਕੀਤੇ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਸੀ।