ਭਾਰਤ ’ ਚ ਅਤਿ - ਗਰੀਬੀ ’ ਚ ਆਈ ਗਿਰਾਵਟ - ਰਿਪੋਰਟ
ਨਵੀਂ ਦਿੱਲੀ, 1 ਨਵੰਬਰ (ਪੀ. ਟੀ.
ਨਵੀਂ ਦਿੱਲੀ, 1 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਬੈਂਕ ਦੀ ਇਕ ਰਿਪੋਰਟ ਦੀ ਸ਼ਲਾਘਾ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ’ਚ ਗਰੀਬੀ ਘਟਣ ਦੀ ਦਰ ਦੁਨੀਆ ’ਚ ਸਭ ਤੋਂ ਤੇਜ਼ ਦਰਾਂ ’ਚੋਂ ਇਕ ਹੈ। ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਪ੍ਰਧਾਨ ਮੰਤਰੀ ਨੇ ਵਿਸ਼ਵ ਬੈਂਕ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 2011 ਅਤੇ 2023 ਦੇ ਵਿਚਕਾਰ 49.6 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆਏ ਹਨ, ਜਿਸ ਨਾਲ ਅਤਿ-ਗਰੀਬੀ ਦੀ ਦਰ ’ਚ 90 ਫੀਸਦੀ ਦੀ ਭਾਰੀ ਗਿਰਾਵਟ ਆਈ ਹੈ - ਭਾਵ ਹੁਣ ਹਰ ਚਾਰ ਭਾਰਤੀਆਂ ’ਚੋਂ ਇਕ ਤੋਂ ਘਟ ਕੇ ਇਹ ਅੰਕੜਾ ਲਗਭਗ ਹਰ 38 ਭਾਰਤੀਆਂ ’ਚੋਂ ਇਕ ’ਤੇ ਆ ਗਿਆ ਹੈ।