02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਅਜੇ ਕੁਮਾਰ ਨੇ ਪ੍ਰਾਪਤ ਕੀਤਾ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 26-09-2025
ਬੱਲੂਆਣਾ, 25 ਸਤੰਬਰ (ਜਸਮੇਲ ਸਿੰਘ ਢਿੱਲੋਂ)-ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਅਜੇ ਕੁਮਾਰ ਨੇ ਰਾਸ਼ਟਰ ਪੱਧਰੀ ਐਨ.ਸੀ.ਸੀ. ਦੇ 10 ਰੋਜ਼ਾ ਕੈਂਪ ਵਿਚੋਂ ਸੋਨ ਤਗਮਾ ਪ੍ਰਾਪਤ ਕੀਤਾ ਹੈ | ਨੈਸ਼ਨਲ ਕੈਡਟ ਕੌਰ ਦੇ ਆਲ ਇੰਡੀਆ ਬਲ ਸਨਿਕ ਕੈਂਪ, ਨਵੀਂ ਦਿੱਲੀ 2025 ਵਿਚ ਭਾਰਤ ਦੇ ਸਮੂਹ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਐਨ.ਸੀ.ਸੀ.ਰਾਜ ਪੱਧਰੀ ਕੈਂਪਾਂ ਵਿਚੋਂ ਚੁਣ ਕੇ ਆਏ ਵਿਦਿਆਰਥੀਆਂ ਵਲੋਂ 10 ਰੋਜ਼ਾ ਕੈਂਪ ਵਿਚ ਹਿੱਸਾ ਲਿਆ ਗਿਆ | ਕੈਂਪ ਵਿਚ ਐਨ.ਸੀ.ਸੀ.ਦੇ ਜੂਨੀਅਰ ਡਿਵੀਜ਼ਨ ਅਤੇ ਸੀਨੀਅਰ ਡਿਵੀਜ਼ਨ ਦੇ ਕੈਡਟ ਨੇ ਹਿੱਸਾ ਲਿਆ | ਇਸੇ ਲੜੀ ਵਿਚ ਸਕੂਲ ਆਫ਼ ਐਮੀਨੈਂਸ ਰਾਮਸਰਾਂ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਅਜੇ ਕੁਮਾਰ ਪਿੰਡ ਕਿੱਕਰ ਖੇੜਾ ਨੇ ਹਿੱਸਾ ਲੈ ਕੇ ਕੈਂਪ 'ਚ ਚਲਾਈਆਂ ਜਾ ਰਹੀਆਂ ਸਾਰੀਆਂ ਗਤੀਵਿਧੀਆਂ 'ਚ ਚੰਗਾ ਪ੍ਰਦਰਸ਼ਨ ਹੋਏ ਸ਼ੂਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਦਾ ਤਗਮਾ ਜਿੱਤਿਆ ਅਤੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸਕੂਲ ਆਫ਼ ਐਮੀਨੈਂਸ ਰਾਮਸਰਾ ਪੁੱਜਣ 'ਤੇ ਸਕੂਲ ਪਿ੍ੰਸੀਪਲ ਮੈਡਮ ਨਵਜੋਤ ਕੌਰ ਖਹਿਰਾ ਤੇ ਸਮੂਹ ਸਟਾਫ਼ ਨੇ ਵਿਦਿਆਰਥੀ ਅਜੇ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪੋਪੜਾ ਪਿੰਡ ਦੇ ਕਿਸਾਨਾਂ ਵਲੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ <br/> ਅਗਲੀ ਖ਼ਬਰ ਵਿਸ਼ਵ ਪੰਜਾਬੀ ਦਿਵਸ ਧੂਮਧਾਮ ਨਾਲ ਮਨਾਇਆ <br/>
Ad Position 24