02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪੋਪੜਾ ਪਿੰਡ ਦੇ ਕਿਸਾਨਾਂ ਵਲੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ <br/>

Ad Position 21
No active advertisement
ਅਜੀਤ ਡੈਸਕ 26-09-2025
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਹੜ੍ਹ ਪੀੜਤਾਂ ਦੀ ਸਹਾਇਤਾ ਲਈ ਲਿਟਰੋਟਿਸ ਕਿ੍ਸਚੀਅਨ ਮਿਨਿਸਟਰੀਜ਼ ਆਫ਼ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਹਰਿਆਣਾ ਦੇ ਪਿੰਡ ਪੋਪੜਾ ਦੇ ਕਿਸਾਨ ਅੱਗੇ ਆਏ | ਪੋਪੜਾ ਪਿੰਡ ਦੇ ਕਿਸਾਨਾਂ ਨੇ ਫ਼ਾਜ਼ਿਲਕਾ ਦੇ ਪਿੰਡ ਮਹਾਤਮ ਨਗਰ, ਤੇਜਾ ਰੁਹੇਲਾ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਰਾਹਤ ਸਮਗਰੀ ਭੇਜੀ ਤੇ ਪੀੜਤ ਪਰਿਵਾਰਾਂ ਨਾਲ ਇੱਕਜੁੱਟਤਾ ਪ੍ਰਗਟਾਈ | ਇਸ ਮਦਦ ਵਿਚ ਨਾ ਸਿਰਫ਼ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਤੇ ਖਾਦ ਸਾਮਾਨ ਸ਼ਾਮਲ ਸੀ, ਸਗੋਂ ਹੜ੍ਹ ਨਾਲ ਪ੍ਰਭਾਵਿਤ ਕਿਸਾਨਾਂ ਦੀਆਂ ਗਾਵਾਂ ਤੇ ਮੱਝਾਂ ਲਈ ਹਰਾ ਚਾਰਾ, ਸੁੱਕੀ ਤੂੜੀ ਤੇ ਪਸ਼ੂਆਂ ਦੀ ਫੀਡ ਵੀ ਭੇਜੀ ਗਈ | ਟਰੱਸਟ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਸਾਡੀ ਐਨ.ਜੀ.ਓ. ਹਮੇਸ਼ਾ ਲੋਕਾਂ ਦੀ ਸੇਵਾ ਲਈ ਸਮਰਪਿਤ ਹੈ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਭੇਜੀ ਗਈ ਇਹ ਸਹਾਇਤਾ ਪੀੜਤ ਕਿਸਾਨਾਂ ਤੇ ਪਸ਼ੂਆਂ ਲਈ ਆਸ ਦੀ ਇਕ ਨਵੀਂ ਕਿਰਨ ਬਣੇਗੀ | ਇਸ ਰਾਹਤ ਕਾਰਜ 'ਚ ਟਰੱਸਟ ਕਮੇਟੀ ਦੇ ਹੋਰ ਮੈਂਬਰਾਂ ਤੇ ਸਥਾਨਕ ਸੇਵਾਦਾਰਾਂ ਨੇ ਵੀ ਸਰਗਰਮ ਹਿੱਸਾ ਲਿਆ ਤੇ ਰਾਹਤ ਸਮਗਰੀ ਨੂੰ ਇਕੱਠਾ ਕਰਨ ਤੇ ਪਹੁੰਚਾਉਣ 'ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਖੇਤਰ ਢਾਣੀ ਬਚਨ ਸਿੰਘ ਵਿਖੇ ਹੜ੍ਹ ਪੀੜਤਾਂ ਨੂੰ ਵੰਡਿਆ ਰਾਸ਼ਨ <br/> ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਅਜੇ ਕੁਮਾਰ ਨੇ ਪ੍ਰਾਪਤ ਕੀਤਾ ਸੋਨ ਤਗਮਾ
Ad Position 24