ਅਬੋਹਰ, 25 ਸਤੰਬਰ (ਸੁਖਜੀਤ ਸਿੰਘ ਬਰਾੜ)-ਸਥਾਨਕ ਸਿਮੀਗੋ ਇੰਟਰਨੈਸ਼ਨਲ ਸਕੂਲੇ ਦੇ ਵਿਦਿਆਰਥੀਆਂ ਨੇ ਫ਼ਾਜ਼ਿਲਕਾ ਦੇ ਪਿੰਡ ਚੱਕ ਵਜੀਦਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਪਾਵਰ ਲਿਫ਼ਟਿੰਗ ਮੁਕਾਬਲੇ 'ਚ ਅੱਧਾ ਦਰਜਨ ਦੇ ਕਰੀਬ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਵਿਦਿਆਰਥੀ ਕੋਮਲਪ੍ਰੀਤ ਸਿੰਘ ਨੇ ਉਮਰ ਵਰਗ 19 ਦੇ ਮੁਕਾਬਲੇ 'ਚ ਸੋਨੇ ਦਾ ਤਗਮਾ, ਧਰੁਵ ਅਤੇ ਮੰਤਾਜ ਸਿੰਘ ਨੇ ਕਾਂਸੀ ਦਾ ਤਗਮਾ, ਸਕੂਲ ਦੀ ਵਿਦਿਆਰਥਣ ਬੇਨੀਕਾ ਨੇ ਉਮਰ ਵਰਗ 17 ਸਾਲ ਦੇ ਮੁਕਾਬਲੇ 'ਚ ਸੋਨੇ ਦਾ ਤਗਮਾ, ਕੀਰਤੀ ਨੇ ਉਮਰ ਵਰਗ 19 ਸਾਲ ਦੇ ਮੁਕਾਬਲੇ 'ਚ ਚਾਂਦੀ ਦਾ ਤਗਮਾ, ਅਰਸ਼ਦੀਪ ਕੌਰ ਤੇ ਸਾਹਸ ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ 'ਤੇ ਸਕੂਲ ਕਮੇਟੀ ਦੇ ਚੇਅਰਮੈਨ ਨਰੇਸ਼ ਕੁਮਾਰ ਗੋਇਲ, ਪਿ੍ੰਸੀਪਲ ਰਜਨੀ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |