ਅਬੋਹਰ, 26 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) ਬੱਲੂਆਣਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਅਮਨ ਚੌਧਰੀ ਨੂੰ ਅਬੋਹਰ ਕੈਂਟਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਹਲਕਾ ਬੱਲੂਆਣਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਚਾਰਜ ਸੌਂਪਿਆ | ਅੱਜ ਪੁਰਾਣੀ ਫ਼ਾਜ਼ਿਲਕਾ ਰੋਡ ਸਥਿਤ ਕੈਂਟਰ ਯੂਨੀਅਨ ਪੁੱਜਣ 'ਤੇ ਅਮਨ ਚੌਧਰੀ ਦਾ ਸਮੂਹ ਕੈਂਟਰ ਆਪੇ੍ਰਟਰਾਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਉਨ੍ਹਾਂ ਕੈਂਟਰ ਚਾਲਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕੈਂਟਰ ਚਾਲਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦੇਣਗੇ ਤੇ ਮਿਲ ਬੈਠ ਕੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਉਨ੍ਹਾਂ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦਾ ਵੀ ਕੈਂਟਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਕੈਂਟਰ ਯੂਨੀਅਨ ਦੀ ਬਾਕੀ ਕਾਰਜਕਾਰਨੀ ਦੀ ਘੋਸ਼ਣਾ ਵੀ ਜਲਦੀ ਹੀ ਕੀਤੀ ਜਾਵੇਗੀ | ਇਸ ਮੌਕੇ ਰਿਸ਼ਵ ਚੌਧਰੀ, ਵਰਿੰਦਰ ਕੰਬੋਜ, ਰਾਕੇਸ਼ ਗਿਰਧਰ, ਸਰਬਜੀਤ, ਭੀਮ ਠਾਕੁਰ, ਹਰੀ ਰਾਮ ਸ਼ਰਮਾ, ਸ਼ੇਰ ਸਿੰਘ, ਮੁਨੀਮ ਬਿੱਟੂ, ਵਿਨੋਦ ਆਦਿ ਹਾਜ਼ਰ ਸਨ |