29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਓਵਰਬਿ੍ਜ ਹੇਠਾਂ ਰੇਹੜੀਆਂ ਲੱਗਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਨ ਲੱਗਾ <br/>

Ad Position 21
No active advertisement
ਅਬੋਹਰ ਦੇ ਹਨੂਮਾਨਗੜ੍ਹ ਅਤੇ ਸੀਤੋ ਰੋਡ ਓਵਰਬਿ੍ਜ ਹੇਠਾਂ ਲੱਗੀਆਂ ਰੇਹੜੀਆਂ ਕਾਰਨ ਸੜਕ ਵਿਚਾਲੇ ਖੜੇ ਵਾਹਨ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ <br/> 29-09-2025
ਅਬੋਹਰ, 28 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਹਨੂਮਾਨਗੜ੍ਹ ਰੋਡ ਅਤੇ ਸੀਤੋ ਰੋਡ ਓਵਰਬਿ੍ਜ ਹੇਠਾਂ ਰੇਹੜੀਆਂ ਲੱਗਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਨ ਲੱਗਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਹਗੀਰ ਪਰਮਿੰਦਰ ਸਿੰਘ ਹੈਪੀ ਅਜੀਮਗੜ੍ਹ ਨੇ ਦੱਸਿਆ ਕਿ ਹਨੂਮਾਨਗੜ੍ਹ ਰੋਡ ਅਤੇ ਸੀਤੋ ਰੋਡ 'ਤੇ ਬਣੇ ਓਵਰਬਿ੍ਜ ਹੇਠਾਂ ਕਈ ਤਰ੍ਹਾਂ ਦੀਆਂ ਰੇਹੜੀਆਂ ਲੱਗਦੀਆਂ ਹਨ, ਜਿੱਥੋਂ ਰਾਹਗੀਰ ਅਕਸਰ ਘਰੇਲੂ ਸਾਮਾਨ ਖ਼ਰੀਦਣ ਲਈ ਰੁਕ ਜਾਂਦੇ ਹਨ ਜਿਸ ਕਾਰਨ ਟਰੈਫ਼ਿਕ ਜਾਮ ਹੁੰਦਾ ਹੈ ਅਤੇ ਕਈ ਵਾਰ ਸੜਕ ਹਾਦਸੇ ਹੋਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ | ਇਨ੍ਹਾਂ ਮਾਰਗਾਂ 'ਤੇ ਬਹੁਤਾਤ ਵਿਚ ਸਕੂਲ ਅਤੇ ਕਾਲਜ ਹੋਣ ਕਾਰਨ ਹਰ ਰੋਜ਼ ਸਕੂਲੀ ਵਿਦਿਆਰਥੀਆਂ ਦਾ ਭਾਰੀ ਗਿਣਤੀ ਵਿਚ ਆਉਣਾ ਜਾਣਾ ਲੱਗਾ ਰਹਿੰਦਾ ਹੈ | ਉਨ੍ਹਾਂ ਪ੍ਰਸ਼ਾਸਨ ਨੂੰ ਰੇਹੜੀ ਸੰਚਾਲਕਾਂ ਲਈ ਪੁਖ਼ਤਾ ਜਗ੍ਹਾ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਟਰੈਫ਼ਿਕ ਵਿਵਸਥਾ ਅਤੇ ਹਾਦਸਿਆਂ ਬਾਬਤ ਕੋਈ ਸਮੱਸਿਆ ਪੈਦਾ ਨਾ ਹੋਵੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੇ ਪੱਕੇ ਹੱਲ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਨੌਜਵਾਨਾਂ ਵਲੋਂ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>
Ad Position 24