ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>
ਸੈਮੀਨਾਰ ਉਪਰੰਤ ਮੁੱਖ ਬੁਲਾਰੇ ਹਰਕੇਸ਼ ਚੌਧਰੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ: ਜਤਿੰਦਰ ਮੰਨਵੀ
<br/>
29-09-2025
• ਖ਼ੂਨਦਾਨ ਕਲੱਬ ਅਤੇ ਗ੍ਰਾਮ ਪੰਚਾਇਤ ਨੰਗਲ ਵਲੋਂ 5ਵਾਂ ਖ਼ੂਨਦਾਨ ਕੈਂਪ ਲਗਾਇਆ - ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਖ਼ੂਨਦਾਨ ਕਲੱਬ ਅਤੇ ਗ੍ਰਾਮ ਪੰਚਾਇਤ ਨੰਗਲ ਵਲੋਂ 5ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਬਹੁਤ ਹੀ ਉਤਸ਼ਾਹ ਨਾਲ ਖ਼ੂਨਦਾਨੀਆਂ ਨੇ 50 ਯੂਨਿਟ ਖ਼ੂਨਦਾਨ ਕੀਤਾ | ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਇਸ ਸਮੇਂ ਆਪ ਆਗੂ ਹਰਿੰਦਰ ਸਿੰਘ ਧਾਲੀਵਾਲ ਅਤੇ ਹਸਨ ਭਾਰਦਵਾਜ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਗਈ | ਲੋਕ ਸੇਵਾ ਖ਼ੂਨਦਾਨ ਕਲੱਬ ਸ਼ੇਰਪੁਰ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਵਿੱਕੀ ਨੰਗਲ ਅਤੇ ਸਰਪੰਚ ਗੁਰਪ੍ਰੀਤ ਸਿੰਘ ਨੇ ਨੌਜਵਾਨਾਂ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਨੌਜਵਾਨ ਵਰਗ ਜਾਗਰੂਕ ਹੋ ਕੇ ਹੀ ਅਜਿਹੇ ਸਮਾਜ ਭਲਾਈ ਦੇ ਕਾਰਜ ਕਰਕੇ ਲੋਕਾਂ ਦੇ ਪਿਆਰ ਨੂੰ ਆਪਣੀ ਝੋਲੀ ਪਵਾ ਸਕਦਾ ਹੈ | ਇਸ ਮੌਕੇ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ, ਅੰਮਿ੍ਤਪਾਲ ਸਿੰਘ ਵਿੱਕੀ ਨੰਗਲ, ਬੱਬੂ, ਸਿੰਦਾ ਜੱਗੀ, ਸੰਸਾਰ, ਪਾਲੀ, ਮਲਕੀਤ, ਜਗਰੂਪ, ਨਿਰਮਲ ਸੀਪਾ, ਮੀਤਾ, ਮਨੀ, ਧਰਮਾ, ਅਵਤਾਰ ਸਿੰਘ ਖੀਪਲ, ਦਰਸ਼ੀ ਗੰਡੇਵਾਲ, ਠੇਕੇਦਾਰ ਸਿੰਘ ਚਮਕੌਰ, ਮੱਖਣ ਆਦਿ ਆਗੂ ਮੌਜੂਦ ਸਨ |
• ਸੁਨਾਮ ਊਧਮ ਸਿੰਘ ਵਾਲਾ, (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਸ਼੍ਰੀ ਗਣਪਤੀ ਸੋਸ਼ਲ ਵੈੱਲਫੇਅਰ ਸੁਸਾਇਟੀ ਸੁਨਾਮ ਊਧਮ ਸਿੰਘ ਵਾਲਾ ਵਲੋਂ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਅਗਵਾਈ ਵਿਚ ਸਥਾਨਕ ਜੇ ਕੇ ਮਾਰਕੀਟ ਵਿਖੇ ਸ਼ਹੀਦ ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ ਇਨਕਲਾਬੀ ਜੋਸ਼-ਖਰੋਸ਼ ਨਾਲ ਮਨਾਇਆ ਗਿਆ | ਇਸ ਸਮੇਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਪ੍ਰਧਾਨ ਵਿਸ਼ਾਲ ਕੌਸ਼ਲ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਵਾਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ | ਇਸ ਮੌਕੇ ਗੁਰਦੀਪ ਸਿੰਘ ਤਕੀਪੁਰ, ਭਾਨੂੰ ਪ੍ਰਤਾਪ, ਰਾਜੇਸ਼ ਖੀਪਲਾ, ਡਾਕਟਰ ਪਿ੍ੰਸ ਭਰਤ, ਮੰਗਲ ਸਿੰਘ ਕਾਲਾ, ਮਣੀ, ਰਿੰਕੂ, ਜਸਵੀਰ ਸਿੰਘ, ਕਿ੍ਸ਼ਨ ਅਰੋੜਾ, ਅਮਿਤ ਫੁੱਲ ਅਤੇ ਵਿਕਾਸ ਭਰਤ ਆਦਿ ਮੌਜੂਦ ਸਨ |
• ਮਲੇਰਕੋਟਲਾ, (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ, ਹਨੀਫ਼ ਥਿੰਦ) -ਮਨੁੱਖਤਾ ਨੂੰ ਸਮਰਪਿਤ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਮਲੇਰਕੋਟਲਾ ਵਿਖੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਲੋਂ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਧਾਇਕ ਮਲੇਰਕੋਟਲਾ ਨੇ ਕੀਤਾ | ਕੈਂਪ ਦੀ ਨਿਗਰਾਨੀ 'ਆਪ' ਦੇ ਯੂਥ ਕੋਆਰਡੀਨੇਟਰ ਮਲੇਰਕੋਟਲਾ ਏ.ਕੇ.ਵਾਈ. ਮੂਨਿਸ ਰਹਿਮਾਨ ਵਲੋਂ ਕੀਤੀ ਗਈ | ਇਸ ਖ਼ੂਨਦਾਨ ਕੈਂਪ ਦੀ ਕਾਮਯਾਬੀ ਲਈ ਯੂਥ ਟੀਮ ਮਲੇਰਕੋਟਲਾ ਦੇ ਮੈਂਬਰਾਂ ਨੇ ਵੱਡੀ ਸਰਗਰਮੀ ਵਿਖਾਉਂਦਿਆਂ ਵੱਧ ਤੋਂ ਵੱਧ ਖ਼ੂਨਦਾਨੀਆਂ ਨੂੰ ਖ਼ੂਨਦਾਨ ਕਰਨ ਲਈ ਉਤਸ਼ਾਹਿਤ ਕੀਤਾ | ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾਕਟਰ ਰਹਿਮਾਨ ਨੇ ਆਖਿਆ ਕਿ ਅਜੋਕੇ ਸਮੇਂ ਅੰਦਰ ਖ਼ੂਨਦਾਨ ਇੱਕ ਮਨੁੱਖਤਾ ਨੂੰ ਸਮਰਪਿਤ ਅਹਿਮ ਕਾਰਜ ਹੈ ਜੋ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਕਰਨਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਕੈਂਪ ਵਿਚ 104 ਯੂਨਿਟ ਖ਼ੂਨਦਾਨ ਕੀਤਾ ਗਿਆ, ਜੋ ਲੋਕਾਂ ਦੀ ਸੇਵਾ ਪ੍ਰਤੀ ਜ਼ਿੰਮੇਵਾਰੀ ਅਤੇ ਜਜ਼ਬੇ ਦਾ ਸਾਫ਼ ਪ੍ਰਮਾਣ ਹੈ | ਇਸ ਮੌਕੇ ਡਾਕਟਰ ਸਾਹਿਬਾਨ, ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਤੋਂ ਇਲਾਵਾ ਚੇਅਰਮੈਨ ਜਾਫ਼ਰ ਅਲੀ ਵੀ ਹਾਜ਼ਰ ਸਨ |
• ਅਮਰਗੜ੍ਹ, (ਜਤਿੰਦਰ ਮੰਨਵੀ) - ਯੁਵਕ ਸੇਵਾਵਾਂ ਬੋਰਡ ਅਤੇ ਯੂਥ ਵਿੰਗ ਆਮ ਆਦਮੀ ਪਾਰਟੀ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਪਿੰਡ ਰਾਮਪੁਰ ਛੰਨਾ ਵਿਖੇ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ | ਸਮਾਗਮ 'ਚ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਯੂਥ ਵਿੰਗ ਦੇ ਕੋਆਰਡੀਨੇਟਰ ਗੁਰਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮਹੱਤਵਪੂਰਨ ਕੈਂਪ ਦੌਰਾਨ 53 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ, ਜੋ ਸਮਾਜ ਸੇਵਾ ਪ੍ਰਤੀ ਸੰਗਠਨ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਸ ਮੌਕੇ ਸ਼ਹੀਦ ਭਗਤ ਸਿੰਘ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਮਾਜ ਸੇਵਾ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ ਗਿਆ |ਸਮਾਗਮ ਵਿਚ ਜਗਜੀਤ ਸਿੰਘ ਰਾਮਪੁਰ ਛੰਨਾ, ਜਗਤਾਰ ਸਿੰਘ ਖੇੜੀ ਸੋਢੀਆਂ, ਯੂਥ ਆਗੂ ਗੁਰਜੀਤ ਸਿੰਘ, ਹਰਮਨ ਸਿੰਘ, ਨਾਹਰ ਸਿੰਘ ਬੱਗਾ, ਕਰਮਜੀਤ ਸਿੰਘ, ਰਣਧੀਰ ਸਿੰਘ, ਨਿਰਮਲ ਸਿੰਘ, ਵਸਾਖਾ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ ਸਮੇਤ ਕਈ ਪਤਵੰਤੇ ਸ਼ਾਮਲ ਹੋਏ |
• ਸ਼ੇਰਪੁਰ, (ਦਰਸ਼ਨ ਸਿੰਘ ਖੇੜੀ) - ਸਾਹਿੱਤ ਸਭਾ ਸ਼ੇਰਪੁਰ ਦੀ ਵਿਸ਼ੇਸ਼ ਇਕੱਤਰਤਾ ਸੁਖਦੇਵ ਸਿੰਘ ਅÏਲਖ ਦੀ ਪ੍ਰਧਾਨਗੀ ਹੇਠ ਹੋਈ | ਸਹੀਦੇ ਆਜ਼ਮ ਭਗਤ ਸਿੰਘ ਦੇ 118 ਵੇਂ ਜਨਮ ਦਿਨ ਨੂੰ ਸਮਰਪਿਤ ਇਸ ਸਮਾਗਮ ਵਿਚ ਇਲਾਕੇ ਦੇ ਨਾਮਵਰ ਸਾਹਿਤਕਾਰਾਂ ਨੇ ਹਿੱਸਾ ਲਿਆ | ਸਾਹਿੱਤ ਸਭਾ ਮਲੇਰਕੋਟਲਾ ਦੇ ਪ੍ਰਧਾਨ ਨਾਹਰ ਸਿੰਘ ਮੁਬਾਰਿਕਪੁਰੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਸੀ ਕਿ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ | ਲੇਖਕ ਸੁਖਦੇਵ ਸਿੰਘ ਅÏਲਖ ਅਤੇ ਗੁਰਨਾਮ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਭਗਤ ਸਿੰਘ ਬਾਰੇ ਕੱਚ-ਘਰੜ ਰਚਨਾਵਾਂ ਪੋਸਟ ਕਰਨ ਵਾਲਿਆਂ ਨੂੰ ਆੜੇ ਹੱਥੀਂ ਲਿਆ | ਉਨ੍ਹਾਂ ਕਿਹਾ ਭਗਤ ਸਿੰਘ, ਨਾ ਰੰਗ, ਨਾ ਨਸਲ, ਨਾ ਜਾਤ, ਨਾ ਗੋਤ, ਪੱਗ ਨਾ ਟੋਪ, ਭਗਤ ਸਿੰਘ ਇੱਕ ਸੋਚ | ਅਖੀਰ ਵਿਚ ਸੁਖਦੇਵ ਸਿੰਘ ਅÏਲਖ, ਹਰਜੀਤ ਸਿੰਘ ਕਾਤਿਲ, ਕੁਲਵੰਤ ਬੂੰਗਾ, ਗੁਰਨਾਮ ਸਿੰਘ, ਬਲਜੀਤ ਸਿੰਘ ਸੱਪਲ ਛੰਨਾ, ਬਲਵੰਤ ਕੌਰ ਘਨੋਰੀ, ਸਰਪੰਚ ਰਣਜੀਤ ਸਿੰਘ ਕਾਲਾ ਬੂਲਾ, ਨਾਹਰ ਸਿੰਘ ਮੁਬਾਰਕਪੁਰੀ, ਮੁਖ਼ਤਿਆਰ ਵੜੈਚ ਅਲਾਲ, ਕਰਮਿੰਦਰ ਸਿੰਘ ਲਾਲੀ ਹੇੜੀਕੇ, ਚਮਕੌਰ ਸਿੰਘ ਹੇੜੀਕੇ, ਮਨਪ੍ਰੀਤ ਸਿੰਘ ਗੰਡੇਵਾਲ, ਮਨਦੀਪ ਸ਼ਾਇਰ ਟਿੱਬਾ, ਸੁਖਜੀਤ ਸਿੰਘ ਰਟੌਲ, ਅਮਰਿੰਦਰ ਸਿੰਘ ਟਿੱਬਾ ਆਦਿ ਹਾਜ਼ਰ ਕਵੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ |
• ਅਮਰਗੜ੍ਹ, (ਜਤਿੰਦਰ ਮੰਨਵੀ) - ਸਮਾਜ ਸੇਵੀ ਸੰਸਥਾ ਵਿਗਿਆਨਕ ਐਂਡ ਵੈਲਫੇਅਰ ਕਲੱਬ ਅਮਰਗੜ੍ਹ ਵਲੋਂ ਸਰਕਾਰੀ ਕਾਲਜ ਅਮਰਗੜ੍ਹ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅੱਜ ਦਾ ਨੌਜਵਾਨ ਵਿਸ਼ੇ 'ਤੇ ਸੈਮੀਨਾਰ ਆਯੋਜਿਤ ਕੀਤਾ ਗਿਆ | ਪ੍ਰੋ. ਅਮਨਦੀਪ ਵਾਤਿਸ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਮੁੱਖ ਬੁਲਾਰੇ ਹਰਕੇਸ਼ ਚੌਧਰੀ ਨੇ ਭਗਤ ਸਿੰਘ ਦੇ ਜੀਵਨ, ਸੰਘਰਸ਼ ਅਤੇ ਵਿਚਾਰਧਾਰਾ ਬਾਰੇ ਰੌਸ਼ਨੀ ਪਾਈ ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ ਅਪਣਾਉਣ ਦੀ ਅਪੀਲ ਕੀਤੀ | ਚੌਧਰੀ ਨੇ ਕਿਹਾ ਕਿ ਅਸੀਂ ਅਜੇ ਤੱਕ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਾ ਸਕੇ, ਇਸ ਲਈ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਰਾਹੀਂ ਦੇਸ਼ ਦੀ ਨਵੀਂ ਰਚਨਾ ਵੱਲ ਵਧਣਾ ਚਾਹੀਦਾ ਹੈ |ਕਲੱਬ ਦੇ ਪ੍ਰਧਾਨ ਡਾ. ਪਵਿੱਤਰ ਸਿੰਘ ਨੇ ਅਫ਼ਸੋਸ ਜ਼ਾਹਿਰ ਕੀਤਾ ਕਿ ਅੱਜਕੱਲ੍ਹ ਨੌਜਵਾਨ ਸ਼ਹੀਦਾਂ ਦੀ ਬਜਾਏ ਗਾਇਕ-ਕਲਾਕਾਰਾਂ ਨੂੰ ਆਦਰਸ਼ ਮੰਨ ਰਹੇ ਹਨ, ਜਦਕਿ ਉਹ ਅਕਸਰ ਨਸ਼ਿਆਂ ਤੇ ਹਿੰਸਾ ਵੱਲ ਉਕਸਾਉਂਦੇ ਹਨ | ਉਨ੍ਹਾਂ ਕਿਹਾ ਕਿ ਸ਼ਹੀਦ ਸਾਡਾ ਅਸਲ ਧਨ ਹਨ ਅਤੇ ਭਵਿੱਖ ਵਿਚ ਵੀ ਉਨ੍ਹਾਂ ਦੀ ਯਾਦ ਨੂੰ ਜਿਊਾਦਾ ਰੱਖਣ ਲਈ ਪ੍ਰੋਗਰਾਮ ਜਾਰੀ ਰਹਿਣਗੇ |ਪ੍ਰੋਗਰਾਮ ਦੌਰਾਨ ਗੁਰਪ੍ਰੀਤ ਸਿੰਘ ਈਸੀ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ | ਇਸ ਮੌਕੇ ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਕੌਂਸਲਰ ਜਸਵਿੰਦਰ ਸਿੰਘ ਦੱਦੀ, ਹਰਸ ਸਿੰਗਲਾ, ਮੁਲਾਜ਼ਮ ਆਗੂ ਅਸ਼ਵਨੀ ਜੋਸ਼ੀ,ਪ੍ਰਧਾਨ ਦਰਸ਼ਨ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਪਿ੍ੰਸ ਜੋਸ਼ੀ ਪ੍ਰਧਾਨ ਰਾਮਾ ਕਲੱਬ, ਡਾ. ਗੁਰਜੰਟ ਸਿੰਘ ਪ੍ਰਧਾਨ ਭਾਰਤ ਪ੍ਰਕਾਸ਼ ਪਰਿਸ਼ਦ, ਡਾ. ਅਵਤਾਰ ਸਿੰਘ, ਰਣਜੀਤ ਸਿੰਘ ਤੋਲੇਵਾਲ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਮਾਸਟਰ ਹਰਨਾਮ ਸਿੰਘ ਸੇਖੋਂ, ਨਰਦੇਵ ਸਿੰਘ, ਸੰਤੋਖ ਸਿੰਘ ਰਾਏਪੁਰ, ਸੂਬੇਦਾਰ ਧੌਲ ਸਿੰਘ, ਮਨੋਜ ਕੁਮਾਰ, ਮਾਸਟਰ ਮੇਜਰ ਸਿੰਘ ਸੋਹੀ, ਡਾਕਟਰ ਜਗਮੋਹਨ ਸਿੰਘ, ਬਲਰਾਜ ਸਿੰਘ ਝੂੰਦਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਰੋਤੇ ਹਾਜ਼ਰ ਸਨ | ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅਮਰੀਕ ਸਿੰਘ ਮਾਨਾ, ਮਨਜੀਤ ਸਿੰਘ ਅਮਰਗੜ੍ਹ, ਜਗਸੀਰ ਸਿੰਘ ਤੋਲੇਵਾਲ, ਹਰਪ੍ਰੀਤ ਸਿੰਘ ਅਮਰਗੜ੍ਹ, ਗੁਰਵਿੰਦਰ ਸਿੰਘ ਊਧਾ, ਰਣਵੀਰ ਸਿੰਘ ਰਾਣਾ ਗੁਆਰਾ, ਰਵੀ ਮਾਨਾ, ਪੁਨੀਤ ਸਿਆਣ, ਰਾਜਦੀਪ ਮਾਨਾ, ਇਸ਼ਮੀਤ ਸਿਆਣ ਦਾ ਵਿਸ਼ੇਸ਼ ਯੋਗਦਾਨ ਰਿਹਾ |