29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸਾਹਿਤ ਸਦਨ ਸੰਗਰੂਰ ਦੇ ਸਮਾਗਮ ਦੌਰਾਨ ਪੁਸਤਕ ਕੀਤੀ ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 29-09-2025
ਸੰਗਰੂਰ, 28 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਅੱਜ ਭਾਸ਼ਾ ਵਿਭਾਗ ਦੇ ਸਥਾਨਕ ਦਫ਼ਤਰ ਵਿਚ ਸਾਹਿਤ ਸਦਨ ਸੰਗਰੂਰ ਵਲੋਂ ਕੀਤੇ ਸਮਾਗਮ ਦੌਰਾਨ ਦਲਬਾਰ ਸਿੰਘ ਚੱਠੇ ਦੀ ਪੁਸਤਕ 'ਹੀਰ ਰਾਂਝਾ ਨਾਟ ਰੂਪ' ਲੋਕ ਅਰਪਣ ਕਰਨ ਦੀ ਰਸਮ ਡਾ: ਜੋਤੀ ਗੁਪਤਾ, ਮੋਹਨ ਸ਼ਰਮਾ, ਡਾ: ਇਕਬਾਲ ਸਿੰਘ ਸਕਰੌਦੀ, ਬਲਵੰਤ ਸਿੰਘ ਜੋਗਾ, ਜੀਤ ਹਰਜੀਤ, ਜ਼ਿਲ੍ਹਾ ਭਾਸ਼ਾ ਅਫ਼ਸਰ ਰਣਯੋਧ ਸਿੰਘ ਅਤੇ ਸੁਰਜੀਤ ਕੌਰ ਸੰਧੂ ਨੇ ਅਦਾ ਕੀਤੀ | ਪੁਸਤਕ ਬਾਰੇ ਚਰਚਾ ਆਰੰਭ ਕਰਦਿਆਂ ਸਾਹਿਤ ਸਦਨ ਸੰਗਰੂਰ ਦੇ ਪ੍ਰਧਾਨ ਡਾ; ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਹੀਰ ਰਾਂਝੇ ਬਾਰੇ ਨਾਟ ਰੂਪ ਵਿਚ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ ਜਿਸ ਨਾਲ ਪੁਸਤਕ ਰੌਚਕ ਹੋ ਗਈ ਹੈ | ਪੁਸਤਕ ਉੱਤੇ ਨਾਮਵਰ ਲੇਖਕ ਮੋਹਨ ਸ਼ਰਮਾ, ਸਾਹਿਤ ਸਦਨ ਦੇ ਜਨਰਲ ਸਕੱਤਰ ਅਤੇ ਮੰਚ ਸੰਚਾਲਕ ਜੀਤ ਹਰਜੀਤ, ਚੇਅਰਮੈਨ ਬਲਵੰਤ ਸਿੰਘ ਜੋਗਾ ਸਮੇਤ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਹੋਏ ਕਵੀ ਦਰਬਾਰ ਦੀ ਆਰੰਭਤਾ ਧਰਮੀ ਤੁੰਗਾਂ ਦੇ ਗੀਤ ਨਾਲ ਕੀਤੀ ਗਈ | ਕਵੀ ਦਰਬਾਰ ਵਿਚ ਮੋਹਨ ਸ਼ਰਮਾ, ਰਣਜੀਤ ਆਜ਼ਾਦ ਕਾਂਝਲਾ, ਡਾ: ਇਕਬਾਲ ਸਿੰਘ ਸਕਰੌਦੀ, ਮਨਜੀਤ ਕੌਰ ਸੰਧੂ, ਕੁਲਵੰਤ ਕਸ਼ਕ, ਮੀਤ ਸਕਰੌਦੀ, ਦਲਬਾਰ ਸਿੰਘ ਚੱਠੇ, ਸਤਵਿੰਦਰਪਾਲ ਸ਼ਰਮਾ, ਚਰਨਜੀਤ ਸਿੰਘ ਮੀਮਸਾ, ਨੂਰਦੀਪ ਕੌਮਲ, ਚਰਨਜੀਤ ਸਿੰਘ, ਸੁਰਿੰਦਰਪਾਲ ਸਿੰਘ ਸਿੱਦਕੀ, ਜਗਰਾਜ ਸਿੰਘ, ਪਰਮਜੀਤ ਸਿੰਘ ਦਰਦੀ, ਸੁਖਵਿੰਦਰ ਸਿਆਣ, ਗੁਰਵਿੰਦਰ ਸਿੰਘ, ਖੁਸ਼ਪ੍ਰੀਤ ਕੌਰ, ਜੋਤੀ ਕੌਰ, ਪਿੰਕੀ, ਪ੍ਰੀਤੀ ਕੁਮਾਰੀ, ਸ਼ਿਵਾਨੀ, ਸੁਖਜੀਤ ਸਿੰਘ ਰਮਲਾ, ਕਰਨੈਲ ਸਿੰਘ ਕਲਿਆਣ ਅਤੇ ਗੁਰਜਿੰਦਰ ਸਿੰਘ ਨੇ ਆਪਣੀਆਂ ਰਚਨਾਵਾਂ ਨਾਲ ਸਮਾਗਮ ਦਾ ਰੰਗ ਬੰਨਿ੍ਹਆ | ਸਮਾਗਮ ਨੰੂ ਪੈਨਸ਼ਨਰਜ਼ ਜਥੇਬੰਦੀ ਦੇ ਸੂਬਾਈ ਆਗੂ ਰਾਜ ਕੁਮਾਰ ਅਰੋੜਾ, ਪਿ੍ੰਸੀਪਲ ਅਮਿਤਾ ਸ਼ਰਮਾ, ਏ.ਪੀ. ਸਿੰਘ ਬਾਬਾ ਅਤੇ ਬਲਵੰਤ ਸਿੰਘ ਜੋਗਾ ਨੇ ਸੰਬੋਧਨ ਕੀਤਾ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ: ਜੋਤੀ ਗੁਪਤਾ ਨੇ ਕਿਹਾ ਕਿ ਉਹ ਆਪਣੇ ਬਜੁਰਗਾਂ ਦੀ ਯਾਦ ਵਿਚ ਹਰ ਵਰ੍ਹੇਂ ਇਕ ਲੇਖਕ ਨੰੂ 11 ਹਜ਼ਾਰ ਰੁਪਏ ਦਾ ਐਵਾਰਡ ਦਿਆ ਕਰਨਗੇ | ਸਮਾਗਮ ਵਿਚ ਡਾ: ਨਰਵਿੰਦਰ ਕੌਂਸਲ ਪ੍ਰਧਾਨ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ, ਸੁਖਵਿੰਦਰ ਸਿੰਘ ਫੁੱਲ ਅਤੇ ਹੋਰ ਸਖ਼ਸੀਅਤਾਂ ਵੀ ਮੌਜੂਦ ਸਨ | ਸਾਹਿਤ ਸਦਨ ਵਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਸ: ਰਣਯੋਧ ਸਿੰਘ ਨੰੰੂ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਬਜ਼ੁਰਗ ਦਿਵਸ ਸਮਾਗਮ ਲਈ ਤਿਆਰੀਆਂ ਵਿੱਢੀਆਂ
Ad Position 24