29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪਟੇਲ ਪਾਰਕ ਵਿਖੇ ਭਗਤ ਸਿੰਘ ਦੀ 118ਵੀਂ ਜਨਮ ਵਰ੍ਹੇਗੰਢ ਮਨਾਈ

Ad Position 21
No active advertisement
ਅਜੀਤ ਡੈਸਕ 29-09-2025
ਅਬੋਹਰ, 28 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸ਼ਹੀਦ ਊਧਮ ਸਿੰਘ ਕਲੱਬ ਦੇ ਚੇਅਰਮੈਨ ਐਡਵੋਕੇਟ ਦੇਸਰਾਜ ਕੰਬੋਜ ਦੀ ਅਗਵਾਈ ਹੇਠ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੀ 118ਵੀਂ ਜਨਮ ਵਰ੍ਹੇਗੰਢ ਅਬੋਹਰ ਦੇ ਪਟੇਲ ਪਾਰਕ ਵਿਖੇ ਮਨਾਈ ਗਈ | ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ, ਯੋਗਾ ਕਲੱਬ ਦੇ ਪ੍ਰਧਾਨ ਸ੍ਰੀ ਸੁਰਿੰਦਰ ਬਿੱਲਾ ਪੱਟੀ, ਪਿ੍ੰਸੀਪਲ ਰਾਜੇਸ਼ ਸਚਦੇਵਾ ਅਤੇ ਸਮਾਜਿਕ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਸਨ | ਕਲੱਬ ਅਤੇ ਪਟੇਲ ਪਾਰਕ ਸੁਧਾਰ ਸਭਾ ਦੇ ਮੈਂਬਰਾਂ ਨੇ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਭਗਤ ਸਿੰਘ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ | ਐਡਵੋਕੇਟ ਦੇਸਰਾਜ ਕੰਬੋਜ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੱਛਮੀ ਪੰਜਾਬ ਦੇ ਲਾਇਲਪੁਰ ਵਿਚ ਹੋਇਆ ਸੀ | ਰਾਸ਼ਟਰ ਦੇ ਇਸ ਮਹਾਨ, ਬਹਾਦਰ ਪੁੱਤਰ ਦੁਆਰਾ ਜਗਾਈ ਗਈ ਆਜ਼ਾਦੀ ਦੀ ਭਾਵਨਾ ਦੀ ਜਾਗਰਨ ਨੇ ਭਾਰਤੀ ਆਜ਼ਾਦੀ ਅੰਦੋਲਨ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ | ਭਾਰਤ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸਮਰਪਣ ਨਾਲ ਆਜ਼ਾਦ ਹੋਇਆ | ਭਗਤ ਸਿੰਘ ਦੀ ਬੇਇਨਸਾਫ਼ੀ ਵਿਰੁੱਧ ਆਵਾਜ਼, ਉਨ੍ਹਾਂ ਦੀ ਜਵਾਨ ਸ਼ਹਾਦਤ ਨੇ ਆਤਮਾ ਵਿਚ ਜਾਨੂੰਨ ਅਤੇ ਦਿਲ ਵਿਚ ਦੇਸ਼ ਭਗਤੀ ਪੈਦਾ ਕੀਤੀ | ਭਾਰਤ ਨੂੰ ਆਜ਼ਾਦ ਕਰਵਾਉਣ ਲਈ, ਭਗਤ ਸਿੰਘ ਨੇ ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਊਧਮ ਸਿੰਘ, ਲਾਲਾ ਲਾਜਪਤ ਰਾਏ ਅਤੇ ਸੁਭਾਸ਼ ਚੰਦਰ ਬੋਸ ਵਰਗੇ ਮਹਾਨ ਕ੍ਰਾਂਤੀਕਾਰੀਆਂ ਦੇ ਨਾਲ ਮਿਲ ਕੇ ਅੰਗਰੇਜ਼ਾਂ ਵਿਰੁੱਧ ਮੋਰਚਾ ਖੋਲਿ੍ਹਆ | ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਅੰਦਰ ਫਾਂਸੀ ਦੇ ਦਿੱਤੀ ਗਈ ਸੀ | ਸ਼੍ਰੀ ਸੁਰਿੰਦਰ ਬਿੱਲਾ ਪੱਟੀ ਨੇ ਕਿਹਾ ਕਿ ਸਾਨੂੰ ਮਹਾਨ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਇਸ ਮੌਕੇ ਸਮਾਜ ਸੇਵਕ ਅਸ਼ੋਕ ਮਗਨ, ਪ੍ਰਵੀਨ ਕਥੂਰੀਆ, ਜਗਜੀਤ ਕੰਬੋਜ, ਗੁਰਦਿੱਤਾ ਕੰਬੋਜ, ਮਦਨ ਲਾਲ ਛਾਬੜਾ, ਗੌਰਵ ਪਰਨਾਮੀ, ਰਾਜ ਕੁਮਾਰ ਬਜਾਜ, ਅਸ਼ਵਨੀ ਵਿੱਜ, ਰੌਸ਼ਨ ਲਾਲ ਕਵਾਤਰਾ, ਜਗਦੀਸ਼ ਜੱਗੀ, ਸਚਿਨ ਸਚਦੇਵਾ, ਰੌਸ਼ਨ ਲਾਲ ਗਗਨੇਜਾ, ਅਤਿੰਦਰ ਪਾਲ ਸਿੰਘ, ਰੋਹਿਤ ਮੇਰਵਾਨ, ਸ਼ਸ਼ੀਕਾਂਤ ਗਰਗ, ਸੁਰਿੰਦਰ ਕੁਮਾਰ, ਰਮੇਸ਼ ਕੁਮਾਰ ਘੁੱਲਾ, ਬੀਰਬਲ ਧੌਲੀਆ ਨੇ ਵੀ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪਟੇਲ ਪਾਰਕ ਸੁਧਾਰ ਸਭਾ ਵਲੋਂ ਲੱਡੂ ਵੀ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਸੜਕਾਂ 'ਤੇ ਸ਼ਰ੍ਹੇਆਮ ਮੌਤ ਵੰਡ ਰਹੀਆਂ ਹਨ, ਭੁੰਗ ਤੇ ਪਰਾਲ਼ੀਆਂ ਦੀਆਂ ਗੱਠਾਂ ਨਾਲ ਲੱਦੀਆਂ ਟਰਾਲੀਆਂ ਅਗਲੀ ਖ਼ਬਰ ਹੜ੍ਹਾਂ ਦੇ ਪੱਕੇ ਹੱਲ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਨੌਜਵਾਨਾਂ ਵਲੋਂ ਮੋਟਰਸਾਈਕਲ ਮਾਰਚ
Ad Position 24