29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸੜਕਾਂ 'ਤੇ ਸ਼ਰ੍ਹੇਆਮ ਮੌਤ ਵੰਡ ਰਹੀਆਂ ਹਨ, ਭੁੰਗ ਤੇ ਪਰਾਲ਼ੀਆਂ ਦੀਆਂ ਗੱਠਾਂ ਨਾਲ ਲੱਦੀਆਂ ਟਰਾਲੀਆਂ

Ad Position 21
No active advertisement
ਅਜੀਤ ਡੈਸਕ 29-09-2025
ਜਲਾਲਾਬਾਦ, 28 ਸਤੰਬਰ (ਕਰਨ ਚੁਚਰਾ)-ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਜਿਸ ਨੂੰ ਅਕਸਰ ਹੀ ਲੋਕ ਬੰਦੇਖਾਣੀ ਸੜਕ ਵਜੋਂ ਜਾਣਦੇ ਹਨ | ਇਸ ਸੜਕ 'ਤੇ ਰੋਜ਼ਾਨਾ ਹੀ ਵਾਪਰਦੇ ਹਾਦਸਿਆਂ ਨੇ ਕਈ ਘਰਾਂ ਦੇ ਚਿਰਾਗ਼ ਬੁਝਾਏ ਹਨ | ਸੜਕ ਸੌੜੀ ਹੋਣ ਕਾਰਨ ਅਕਸਰ ਇਸ ਸੜਕ 'ਤੇ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ | ਉੱਥੇ ਹੀ ਸੜਕ 'ਤੇ ਸ਼ਰੇਆਮ ਗੁਜ਼ਰਦੀਆਂ ਭੁੰਗ ਵਾਲੀਆਂ ਅਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੀਆਂ ਟਰਾਲੀਆਂ ਲੋਕਾਂ ਨੂੰ ਮੌਤ ਵੰਡ ਰਹੀਆਂ ਹਨ | ਪ੍ਰਸ਼ਾਸਨ ਇਸ ਪਾਸੋਂ ਬੇਖ਼ਬਰ ਹੋਇਆ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਕਾਫ਼ੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ | ਜਲਾਲਾਬਾਦ ਦੇ ਕੁੱਝ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਟਰੈਫ਼ਿਕ ਜ਼ਿਆਦਾ ਹੋਣ ਕਾਰਨ ਅਕਸਰ ਹੀ ਜਿੱਥੇ ਹਾਦਸੇ ਵਾਪਰਦੇ ਹਨ, ਉੱਥੇ ਹੀ ਪਸ਼ੂਆਂ ਦੀ ਆਮਦ ਜ਼ਿਆਦਾ ਹੋਣ ਕਾਰਨ ਇਸ ਸੜਕ 'ਤੇ ਹਾਦਸਿਆਂ ਦੀ ਗਿਣਤੀ ਹੋ ਵੱਧ ਜਾਂਦੀ ਹੈ ਅਤੇ ਹੁਣ ਇਹ ਭੁੰਗ ਵਾਲੀਆਂ ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ ਵਾਹਨਾਂ ਦੀ ਆਵਾਜਾਈ ਕਾਫ਼ੀ ਜ਼ਿਆਦਾ ਹੈ | ਵਿਅਸਥ ਰੋਡ ਹੋਣ ਕਾਰਨ ਦਿਨ ਰਾਤ ਆਵਾਜਾਈ ਹੁੰਦੀ ਹੈ | ਉਨ੍ਹਾਂ ਕਿਹਾ ਕਿ ਸੜਕ ਦੀ ਚੌੜਾਈ ਘੱਟ ਹੈ ਅਤੇ ਹੁਣ ਸੜਕ 'ਤੇ ਚੱਲਦੀਆਂ ਪਰਾਲੀ ਦੀਆਂ ਗੱਠਾਂ ਅਤੇ ਤੂੜੀ ਦੇ ਭੁੰਗ ਵਾਲੀਆਂ ਟਰਾਲੀਆਂ ਕਾਫ਼ੀ ਜ਼ਿਆਦਾ ਪਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ | ਇਨ੍ਹਾਂ ਟਰਾਲੀਆਂ ਕਾਰਨ ਨਾਂ ਤਾਂ ਪਿਛਲੇ ਵਾਹਨ ਨੂੰ ਸਾਈਡ ਮਿਲਦੀ ਅਤੇ ਅਗਲੇ ਵਾਹਨ ਚਾਲਕ ਨੂੰ ਪਿੱਛੇ ਦਿਖਾਈ ਨਹੀਂ ਦਿੰਦਾ | ਜਿਸ ਕਾਰਨ ਕਾਫ਼ੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ | ਬੁੱਧੀਜੀਵੀ ਲੋਕਾਂ ਦਾ ਕਹਿਣਾ ਹੈ ਕਿ ਇਤਨੀ ਵਿਅਸਥ ਰੋਡ ਤੋਂ ਇਸ ਤਰ੍ਹਾਂ ਇਨ੍ਹਾਂ ਟਰਾਲੀਆਂ ਦਾ ਲੰਘਣਾ ਬਿਨਾਂ ਮਿਲੀ ਭੁਗਤ ਸੰਭਵ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ਰੇਆਮ ਸ਼ਹੀਦ ਊਧਮ ਸਿੰਘ ਚੌਂਕ 'ਤੇ ਜਿੱਥੇ ਪੁਲਿਸ ਵਲੋਂ ਆਪਣੀ ਇਕ ਚੌਕੀਨੁੰਮਾ ਥਾਂ ਵੀ ਬਣਾਈ ਹੋਈ ਹੈ | ਇਨ੍ਹਾਂ ਦੀ ਮਿਲੀਭੁਗਤ ਨਾਲ ਸ਼ਹਿਰ ਵਿਚੋਂ ਇਹ ਟਰਾਲੀਆਂ ਗੁਜ਼ਰਦੀਆਂ ਹਨ, ਜੋ ਕਿ ਲੋਕਾਂ ਲਈ ਸਭ ਤੋਂ ਵੱਡੀ ਸਮੱਸਿਆ ਬਣੀਆਂ ਹੋਈਆਂ ਹਨ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟਰਾਲੀਆਂ 'ਤੇ ਨਕੇਲ ਕੱਸੀ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਕਿਸੇ ਇੱਕ ਵਿਅਕਤੀ ਵਲੋਂ ਕੀਤੇ ਅਪਰਾਧ ਦਾ ਦੋਸ਼ ਸਮੁੱਚੇ ਭਾਈਚਾਰੇ 'ਤੇ ਨਾ ਮੜਿ੍ਹਆ ਜਾਵੇ- ਭੱਠਲ, ਸੰਦੀਪ ਅਗਲੀ ਖ਼ਬਰ ਪਟੇਲ ਪਾਰਕ ਵਿਖੇ ਭਗਤ ਸਿੰਘ ਦੀ 118ਵੀਂ ਜਨਮ ਵਰ੍ਹੇਗੰਢ ਮਨਾਈ
Ad Position 24