29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਨੌਜਵਾਨ ਦੀ ਮੌਤ ਤੋਂ ਬਾਅਦ ਚੌਕੀ ਇੰਚਾਰਜ ਤੇ ਮਾਈਨਿੰਗ ਸਟਾਫ਼ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 29-09-2025
ਜਲਾਲਾਬਾਦ, 28 ਸਤੰਬਰ (ਕਰਨ ਚੁਚਰਾ)-ਥਾਣਾ ਸਦਰ ਪੁਲਿਸ ਨੇ ਨੌਜਵਾਨ ਦੀ ਮੌਤ ਦੇ ਜ਼ੁੰਮੇਵਾਰ ਚੌਕੀ ਘੁਬਾਇਆ ਦੇ ਇੰਚਾਰਜ ਸਮੇਤ ਦੋ ਮਾਈਨਿੰਗ ਸਟਾਫ਼ ਦੇ ਕਰਮਚਾਰੀਆਂ ਖ਼ਿਲਾਫ਼ ਮਾਮਲਾ ਕਰ ਲਿਆ ਹੈ | ਜਾਂਚ ਅਧਿਕਾਰੀ ਇੰਸਪੈਕਟਰ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਕਾਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭੰਬਾ ਵੱਟੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 25/26 ਦੀ ਦਰਮਿਆਨੀ ਰਾਤ ਨੂੰ ਸਾਜਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਪਿੰਡ ਲਮੋਚੜ ਕਲਾ ਦੇ ਘਰ ਦੀ ਉਸਾਰੀ ਲਈ ਰੇਤ ਦੀ ਟਰਾਲੀ ਲੈਣ ਲਈ ਗਏ ਸੀ | ਸਾਜਨ ਅਤੇ ਸਾਥੀ ਰੇਤ ਦੀ ਟਰਾਲੀ ਲੈ ਕੇ ਬੰਤੇ ਦਾ ਢਾਬੇ ਤੇ ਵਾਪਸ ਆਏ ਤਾਂ ਮਾਈਨਿੰਗ ਅਫ਼ਸਰ ਤੇ ਪੁਲਿਸ ਕਰਮਚਾਰੀ ਨੇ ਟਰਾਲੀ ਰੋਕ ਲਈ 'ਤੇ ਪੈਸਿਆਂ ਦੀ ਮੰਗ ਕਰਨ ਲੱਗੇ | ਪੈਸੇ ਨਾ ਦੇਣ ਕਰਕੇ ਚੌਕੀ ਘੁਬਾਇਆ ਲੈ ਗਏ ਜਿੱਥੇ ਉਨ੍ਹਾਂ ਵਲੋ ਕੁੱਟਮਾਰ ਕਰਨ ਤੋ ਬਾਅਦ ਗੱਡੀ ਵਿਚ ਪਾ ਕੇ ਪਿੰਡ ਭੰਬਾ ਵੱਟੂ ਬੱਸ ਸਟੈਂਡ ਸੁੱਟ ਗਏ | ਜਿੱਥੇ ਸਾਜਨ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ ਸੀ | ਪੁਲਿਸ ਨੇ ਬਲਕਾਰ ਸਿੰਘ ਚੌਕੀ ਘੁਬਾਇਆ, ਦਲੇਰਦੀਨ ਸਿੰਘ ਮਾਈਨਿੰਗ ਸਟਾਫ਼ ਜਲਾਲਾਬਾਦ ਅਤੇ ਐੱਚ.ਸੀ. ਅਮਰਜੀਤ ਸਿੰਘ ਮਾਈਨਿੰਗ ਸਟਾਫ਼ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੰਧੂ ਮਰਹਾਣਾ ਪਰਿਵਾਰ ਨੂੰ ਸਦਮਾ, ਮਾਸਟਰ ਗੁਰਦੀਪ ਸਿੰਘ ਸੰਧੂ ਮਰਹਾਣਾ ਦਾ ਦਿਹਾਂਤ <br/> ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ 'ਕੌਮੀ ਸੇਵਾ ਯੋਜਨਾ' ਦਿਵਸ ਮਨਾਇਆ
Ad Position 24