28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਦੀਵਾਲੀ ਦੇ ਤਿਉਹਾਰ ਦੀਆਂ ਦੋ ਤਾਰੀਖ਼ਾਂ ਨੂੰ ਲੈ ਕੇ ਲੋਕਾਂ 'ਚ ਦੁਚਿੱਤੀ ਦਾ ਮਾਹੌਲ ਬਣਿਆ

Ad Position 21
No active advertisement
ਅਜੀਤ ਡੈਸਕ 19-10-2025
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਫ਼ਾਜ਼ਿਲਕਾ ਸ਼ਹਿਰ ਅੰਦਰ ਸਮਾਨ ਵੇਚਣ ਲਈ ਦੁਕਾਨਦਾਰਾਂ ਵਲੋਂ ਪੂਰੀ ਤਰ੍ਹਾਂ ਸਜਾਵਟ ਕੀਤੀ ਗਈ ਹੈ | ਬਿਜਲਈ ਲੜੀਆਂ, ਦੀਵੇ, ਬਰਤਨਾਂ ਦੀਆਂ ਦੁਕਾਨਾਂ, ਦੀਵਾਲੀ ਵਾਲੇ ਦਿਨ ਘਰਾਂ ਨੂੰ ਸਜਾਉਣ ਲਈ ਹਾਰ ਸ਼ਿੰਗਾਰ ਦਾ ਸਾਮਾਨ ਤੇ ਧਾਰਮਿਕ ਮੂਰਤੀਆਂ ਆਦਿ ਫ਼ਾਜ਼ਿਲਕਾ ਬਾਜ਼ਾਰ ਅੰਦਰ ਥਾਂ-ਥਾਂ 'ਤੇ ਵੇਚਣ ਵਾਲੀਆਂ ਦੁਕਾਨਾਂ ਸਜੀਆਂ ਹੋਈਆਂ ਹਨ | ਭਾਵੇਂ ਸਰਹੱਦੀ ਇਲਾਕਿਆਂ ਅੰਦਰ ਹੜ੍ਹਾਂ ਦੀ ਮਾਰ ਨੇ ਸਰਹੱਦ ਨਾਲ ਵੱਸਦੇ ਲੋਕਾਂ ਦਾ ਮਨੋਬਲ ਡੇਗਿਆ ਹੈ | ਦੂਸਰੇ ਪਾਸੇ ਦੀਵਾਲੀ ਦਾ ਤਿਉਹਾਰ ਵੀ ਬਾਸਮਤੀ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਕੁੱਝ ਅਗੇਤਾ ਆ ਗਿਆ ਹੈ ਜਿਸ ਕਾਰਨ ਕਿਸਾਨਾਂ ਕੋਲ ਖੁੱਲ੍ਹੇ ਹੱਥ ਨਾਲ ਪੈਸਾ ਨਹੀਂ ਆਇਆ ਜਿਸ ਕਾਰਨ ਸਾਮਾਨ ਦੀ ਖ਼ਰੀਦੋ ਫ਼ਰੋਖ਼ਤ 'ਚ ਤੇਜ਼ੀ ਨਹੀਂ ਆ ਰਹੀ ਜੋ ਅਗੇਤੀ ਝੋਨੇ ਦੀ ਕਟਾਈ ਹੋਈ ਹੈ ਕਿਸਾਨਾਂ ਅਨੁਸਾਰ ਉਸ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ 10 ਤੋਂ 15 ਪ੍ਰਤੀਸ਼ਤ ਘੱਟ ਆ ਰਿਹਾ ਹੈ ਜਿਸ ਕਾਰਨ ਵੀ ਕਿਸਾਨਾਂ ਅੰਦਰ ਮਾਯੂਸੀ ਛਾਈ ਹੋਈ ਹੈ ਕਿ ਭਵਿੱਖ ਵਿਚ ਬਾਸਮਤੀ ਦੀ ਕਟਾਈ ਸਮੇਂ ਕੀ ਹਾਲਾਤ ਬਣਨਗੇ | ਫ਼ਾਜ਼ਿਲਕਾ ਇਲਾਕੇ ਅੰਦਰ ਸਾਰਾ ਵਪਾਰੀ ਵਰਗ ਦਾ ਕਾਰੋਬਾਰ ਖੇਤੀ ਉੱਪਰ ਆਧਾਰਿਤ ਹੈ | ਜੇ ਕਿਸਾਨ ਦੀ ਜੇਬ ਵਿਚ ਪੈਸਾ ਹੋਵੇਗਾ ਉਹ ਹੀ ਪੈਸਾ ਬਾਜ਼ਾਰ ਵਿਚ ਆਵੇਗਾ | ਜਦ ਇਸ ਸਬੰਧੀ ਵੱਖ-ਵੱਖ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਤਿਉਹਾਰਾਂ ਨੂੰ ਦੇਖਦਿਆਂ ਸਾਮਾਨ ਲੈ ਕੇ ਦੁਕਾਨਾਂ ਤੇ ਬਾਜ਼ਾਰਾਂ ਵਿਚ ਬੈਠੇ ਹਨ | ਉਨ੍ਹਾਂ ਨੂੰ ਆਸ ਹੈ ਕਿ ਹਾਲੇ ਦੀਵਾਲੀ ਨੂੰ 2,3 ਦਿਨ ਦਾ ਸਮਾਂ ਪਿਆ ਹੈ | ਸਰਕਾਰੀ ਤੌਰ 'ਤੇ ਜ਼ਿਆਦਾਤਰ ਲੋਕ ਦੀਵਾਲੀ ਦਾ ਤਿਉਹਾਰ 20 ਅਕਤੂਬਰ ਨੂੰ ਮਨਾ ਰਹੇ ਹਨ | ਕਈ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਹ ਤਿਉਹਾਰ 21 ਅਕਤੂਬਰ ਨੂੰ ਮਨਾਇਆ ਜਾਵੇਗਾ | ਦੀਵਾਲੀ ਦੇ ਤਿਉਹਾਰ ਦੀਆਂ 2 ਤਰੀਕਾਂ ਨੂੰ ਲੈ ਕੇ ਲੋਕਾਂ 'ਚ ਭੰਬਲਭੂਸਾ ਜਾਰੀ ਹੈ | ਦੁਕਾਨਦਾਰਾਂ ਨੇ ਕਿਹਾ ਕਿ ਇਹ ਵੀ ਇਕ ਸਾਮਾਨ ਦੀ ਘੱਟ ਵਿੱਕਰੀ ਦਾ ਕਾਰਨ ਬਣ ਰਿਹਾ ਹੈ | ਵਪਾਰੀ ਵਰਗ ਨੂੰ ਆਸ ਹੈ ਕਿ ਦੀਵਾਲੀ ਵਾਲੇ ਦਿਨ ਤੱਕ ਗਾਹਕ ਖ਼ਰੀਦੋ ਫ਼ਰੋਖ਼ਤ ਲਈ ਬਾਜ਼ਾਰ ਵਿਚ ਨਿਕਲ ਆਵੇਗਾ |
Ad Position 22
No active advertisement
ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ-ਪੱਧਰੀ ਖੇਡ ਮੁਕਾਬਲਿਆਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਦੀ ਪ੍ਰੇਰਨਾ ਦਿੱਤੀ <br/>
Ad Position 24